ਮਾਂ ਬਣਨਾ ਇੱਕ ਸੁੰਦਰ ਅਹਿਸਾਸ ਹੈ, ਪਰ ਮਾਂ ਬਣਨ ਤੋਂ ਬਾਅਦ ਇੱਕ ਔਰਤ ਬਹੁਤ ਸਰੀਰਕ ਤੇ ਮਾਨਸਿਕ ਬਦਲਾਅ ਤੋਂ ਲੰਘਦੀ ਹੈ।



ਕਈਆਂ ਨੂੰ ਜਣੇਪੇ ਤੋਂ ਬਾਅਦ ਡਿਪਰੈਸ਼ਨ ਵਿੱਚੋਂ ਲੰਘਣਾ ਪੈਂਦਾ ਹੈ ਜਦੋਂ ਕਿ ਕਈਆਂ ਦਾ ਭਾਰ ਤੇਜ਼ੀ ਨਾਲ ਵਧਦਾ ਹੈ।



ਸੋਨਮ ਕਪੂਰ ਵੀ ਡਿਲੀਵਰੀ ਤੋਂ ਬਾਅਦ ਵਧੇ ਹੋਏ ਵਜ਼ਨ ਤੋਂ ਪਰੇਸ਼ਾਨ ਸੀ।



ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ, ਅਦਾਕਾਰਾ ਨੇ ਖੁਲਾਸਾ ਕੀਤਾ ਕਿ ਉਹ ਡਿਲੀਵਰੀ ਤੋਂ ਬਾਅਦ ਵਧੇ ਹੋਏ ਭਾਰ ਤੋਂ ਪਰੇਸ਼ਾਨ ਹੈ।



38 ਸਾਲ ਦੀ ਸੋਨਮ ਕਪੂਰ ਨੇ ਸਾਲ 2018 'ਚ ਬਿਜ਼ਨੈੱਸਮੈਨ ਆਨੰਦ ਆਹੂਜਾ ਨਾਲ 7 ਫੇਰੇ ਲਏ ਸੀ।



ਵਿਆਹ ਦੇ ਚਾਰ ਸਾਲਾਂ ਬਾਅਦ, ਅਗਸਤ 2022 ਵਿੱਚ, ਇਹ ਜੋੜਾ ਇੱਕ ਬੇਟੇ ਦੇ ਮਾਤਾ-ਪਿਤਾ ਬਣ ਗਿਆ, ਜਿਸਦਾ ਨਾਮ ਵਾਯੂ ਹੈ।



ਆਪਣੇ ਬੇਟੇ ਦੇ ਜਨਮ ਤੋਂ ਲਗਭਗ ਦੋ ਸਾਲ ਬਾਅਦ, ਅਦਾਕਾਰਾ ਨੇ ਦੱਸਿਆ ਹੈ ਕਿ ਕਿਵੇਂ ਡਿਲੀਵਰੀ ਤੋਂ ਬਾਅਦ 35 ਕਿਲੋ ਭਾਰ ਵਧਣ ਕਾਰਨ ਉਸ ਨੂੰ ਸਦਮਾ ਲੱਗਾ।



ਸੋਨਮ ਕਪੂਰ ਨੇ ਦੱਸਿਆ ਕਿ ਬੱਚੇ ਦੇ ਜਨਮ ਤੋਂ ਬਾਅਦ ਜ਼ਿੰਦਗੀ ਕਿਵੇਂ ਬਦਲ ਜਾਂਦੀ ਹੈ। ਇੱਥੋਂ ਤੱਕ ਕਿ ਉਸਦੇ ਪਤੀ (ਆਨੰਦ) ਨਾਲ ਵੀ ਰਿਸ਼ਤਾ ਪਹਿਲਾਂ ਵਰਗਾ ਨਹੀਂ ਹੈ।



ਅਭਿਨੇਤਰੀ ਨੇ ਕਿਹਾ, ਤੁਹਾਡੀ ਜ਼ਿੰਦਗੀ ਵਿੱਚ ਸਭ ਕੁਝ ਬਦਲ ਜਾਂਦਾ ਹੈ। ਤੁਹਾਡੇ ਨਾਲ ਤੁਹਾਡਾ ਰਿਸ਼ਤਾ, ਤੁਹਾਡੇ ਪਤੀ ਨਾਲ, ਸਭ ਕੁਝ ਬਦਲ ਜਾਂਦਾ ਹੈ।



ਤੁਸੀਂ ਕਦੇ ਆਪਣੀ ਬੌਡੀ ਬਾਰੇ ਪਹਿਲਾਂ ਵਰਗਾ ਮਹਿਸੂਸ ਨਹੀਂ ਕਰੋਗੇ। ਮੈਂ ਹਮੇਸ਼ਾ ਆਪਣੇ ਆਪ ਨੂੰ ਉਸੇ ਤਰ੍ਹਾਂ ਐਕਸੈਪਟ ਕੀਤਾ, ਜਿਵੇਂ ਦੀ ਮੈਂ ਹਾਂ।