ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਸੁਰਖੀਆਂ 'ਚ ਆ ਗਏ ਹਨ। ਗਾਇਕ ਦਾ ਨਵਾਂ ਗਾਣਾ 'ਖੁੱਤੀ' ਰਿਲੀਜ਼ ਹੋ ਗਿਆ ਹੈ। ਇਸ ਗਾਣੇ ਦਾ ਫੈਨਜ਼ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਅਤੇ ਨਵੇਂ ਗਾਣੇ ਲਈ ਕਾਫੀ ਐਕਸਾਇਟਡ ਵੀ ਸਨ। ਇਸ ਦੀ ਵਜ੍ਹਾ ਇਹ ਵੀ ਹੈ ਕਿ ਇਸ ਗਾਣੇ 'ਚ ਦਿਲਜੀਤ ਨਾਲ ਅਮਰੀਕਨ ਰੈਪਰ ਸਵੀਟੀ ਨੇ ਵੀ ਸੁਰ ਨਾਲ ਸੁਰ ਮਿਲਾਏ ਹਨ। ਦਿਲਜੀਤ ਨੇ ਆਪਣੇ ਗਾਣੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ, ਤਾਂ ਦੇਖਦੇ ਹੀ ਦੇਖਦੇ ਇਹ ਵਾਇਰਲ ਹੋ ਗਿਆ। ਗਾਣੇ ਬਾਰੇ ਗੱਲ ਕਰੀਏ ਤਾਂ ਇਹ ਨਵਾਂ ਗੀਤ ਫੁੱਲ ਐਨਰਜੀ ਨਾਲ ਭਰਪੂਰ ਹੈ। ਇਸ ਗੀਤ ਨੂੰ ਸੁਣਦੇ ਹੀ ਤੁਹਾਡਾ ਨੱਚਣ ਨੂੰ ਜੀ ਕਰਨ ਲੱਗੇਗਾ। ਇਸ ਦੇ ਨਾਲ ਨਾਲ ਗੀਤ ਨੂੰ ਫਿਲਮਾਇਆ ਵੀ ਬੜੀ ਸੋਹਣੀ ਲੋਕੇਸ਼ਨ 'ਤੇ ਗਿਆ ਹੈ। ਗੀਤ 'ਚ ਖੂਬਸੂਰਤ ਨਜ਼ਾਰੇ ਦਰਸ਼ਕਾਂ ਦਾ ਧਿਆਨ ਜ਼ਰੂਰ ਖਿੱਚਦੇ ਹਨ। ਇਸ ਤੋਂ ਇਲਾਵਾ ਰੈਪਰ ਸਵੀਟੀ ਨੇ ਗਾਣੇ ;'ਚ ਗਲੈਮਰ ਦਾ ਵੀ ਖੂਬ ਤੜਕਾ ਲਗਾਇਆ ਹੈ। ਕਾਬਿਲੇਗ਼ੌਰ ਹੈ ਕਿ ਕਾਫੀ ਸਮੇਂ ਤੋਂ ਦਿਲਜੀਤ ਦੇ ਗਾਣੇ 'ਖੁੱਤੀ' ਦਾ ਰੌਲਾ ਚੱਲ ਰਿਹਾ ਹੈ। ਆਖਰ ਅੱਜ ਯਾਨਿ 22 ਮਾਰਚ ਨੂੰ ਇਹ ਗਾਣਾ ਰਿਲੀਜ਼ ਹੋ ਹੀ ਗਿਆ।