Actor Diagnosed With Shingles: ਮਨੋਰੰਜਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪ੍ਰਸ਼ੰਸਕਾਂ ਦਾ ਚਿੰਤਾ ਵਧਾ ਦਿੱਤੀ ਹੈ। ਦਰਅਸਲ, ਹਾਲੀਵੁੱਡ ਦੇ ਦਿੱਗਜ ਅਦਾਕਾਰ ਹੈਰੀਸਨ ਫੋਰਡ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਵਿਗੜਦੀ ਸਿਹਤ ਕਾਰਨ...



ਉਹ ਆਸਕਰ 2025 ਵਿੱਚ ਪੁਰਸਕਾਰ ਪੇਸ਼ ਨਹੀਂ ਕਰਨਗੇ। ਇਹ ਖ਼ਬਰ ਸੁਣਨ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ ਹੈ। ਆਓ ਇੱਥੇ ਜਾਣੋ ਆਖਿਰ ਅਦਾਕਾਰ ਨਾਲ ਅਜਿਹਾ ਕੀ ਹੋਇਆ?



ਅਦਾਕਾਰ ਨੂੰ ਸ਼ਿੰਗਲਜ਼ ਨਾਂਅ ਦੀ ਬਿਮਾਰੀ ਦਾ ਪਤਾ ਲੱਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਇਹ ਮਹੱਤਵਪੂਰਨ ਇਵੈਂਟ ਨੂੰ ਛੱਡਣਾ ਪਏਗਾ। ਹਾਲਾਂਕਿ, ਰਿਪੋਰਟਾਂ ਅਨੁਸਾਰ, ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਉਹ ਜਲਦੀ ਹੀ ਪੂਰੀ ਤਰ੍ਹਾਂ ਠੀਕ ਹੋ ਜਾਣਗੇ।



82 ਸਾਲਾ ਅਦਾਕਾਰ ਹੈਰੀਸਨ ਫੋਰਡ ਨੇ 28 ਫਰਵਰੀ, 2025 ਨੂੰ ਖੁਲਾਸਾ ਕੀਤਾ ਕਿ ਉਹ ਹੁਣ ਆਸਕਰ ਲਈ ਪੇਸ਼ਕਾਰ ਵਜੋਂ ਸੇਵਾ ਨਹੀਂ ਕਰ ਸਕਣਗੇ।



ਉਹ ਪਹਿਲਾਂ ਸਕ੍ਰੀਨ ਐਕਟਰਜ਼ ਗਿਲਡ (SAG) ਅਵਾਰਡ 2025 ਵਿੱਚ ਸ਼ਾਮਲ ਹੋਣ ਲਈ ਤਿਆਰ ਸੀ ਪਰ ਸ਼ਿੰਗਲਜ਼ ਤੋਂ ਪੀੜਤ ਹੋਣ ਕਾਰਨ ਉਸਨੂੰ ਆਸਕਰ ਤੋਂ ਪਿੱਛੇ ਹਟਣਾ ਪਵੇਗਾ।



ਦੱਸ ਦੇਈਏ ਕਿ ਸ਼ਿੰਗਲਜ਼ ਇੱਕ ਵਾਇਰਲ ਇਨਫੈਕਸ਼ਨ ਹੈ ਜੋ ਸਰੀਰ ਵਿੱਚ ਦਰਦਨਾਕ ਧੱਫੜ ਪੈਦਾ ਕਰਦਾ ਹੈ, ਪਰ ਇਹ ਜਾਨਲੇਵਾ ਨਹੀਂ ਹੈ। ਬਿਮਾਰੀ ਨੇ ਹੈਰੀਸਨ ਨੂੰ ਐਵਾਰਡ ਸ਼ੋਅ ਦੀ ਹਾਜ਼ਰੀ ਤੋਂ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ।



ਹਾਲਾਂਕਿ ਉਨ੍ਹਾਂ ਦੇ ਪ੍ਰਤੀਨਿਧੀਆਂ ਨੇ ਅਜੇ ਤੱਕ ਇਸ ਸਬੰਧ ਵਿੱਚ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ, ਪਰ ਉਨ੍ਹਾਂ ਦੀ ਸਿਹਤ ਬਾਰੇ ਤਾਜ਼ਾ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਉਹ ਹੁਣ ਪਹਿਲਾਂ ਨਾਲੋਂ ਬਹੁਤ ਬਿਹਤਰ ਹਨ।



ਹੈਰੀਸਨ ਫੋਰਡ ਦਾ ਨਾਮ ਹਾਲੀਵੁੱਡ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਪ੍ਰਭਾਵਸ਼ਾਲੀ ਅਦਾਕਾਰਾਂ ਵਿੱਚ ਸ਼ੁਮਾਰ ਹੁੰਦਾ ਹੈ। ਉਸਨੇ 'ਸਟਾਰ ਵਾਰਜ਼' ਅਤੇ 'ਇੰਡੀਆਨਾ ਜੋਨਸ' ਵਰਗੀਆਂ ਫਿਲਮਾਂ ਰਾਹੀਂ ਦੁਨੀਆ ਭਰ ਵਿੱਚ ਆਪਣੀ ਅਦਾਕਾਰੀ ਦਾ ਸਬੂਤ ਦਿੱਤਾ ਹੈ।



ਇਸ ਤੋਂ ਇਲਾਵਾ 'ਦਿ ਡੇਵਿਲਜ਼ ਓਨ', 'ਮੌਰਨਿੰਗ ਗਲੋਰੀ', 'ਫਾਇਰਵਾਲ' ਵਰਗੀਆਂ ਕਈ ਹਿੱਟ ਫਿਲਮਾਂ ਵਿੱਚ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਨੇ ਸਰਾਹਿਆ ਹੈ।