Rapper Toomaj Salehi: ਈਰਾਨ ਦੀ ਇੱਕ ਅਦਾਲਤ ਵੱਲੋਂ ਅਜਿਹਾ ਫੈਸਲਾ ਲਿਆ ਗਿਆ, ਜਿਸਨੇ ਆਮ ਜਨਤਾ ਵਿਚਾਲੇ ਤਹਿਲਕਾ ਮਚਾ ਦਿੱਤਾ। ਦਰਅਸਲ, ਅਦਾਲਤ ਵੱਲੋਂ ਇੱਕ ਪ੍ਰਸਿੱਧ ਰੈਪਰ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਆਖਿਰ ਅਦਾਲਤ ਨੇ ਅਜਿਹਾ ਫੈਸਲਾ ਕਿਉਂ ਲਿਆ, ਕੀ ਹੈ ਇਸਦੇ ਪਿੱਛੇ ਦੀ ਅਸਲ ਵਜ੍ਹਾ ਇਹ ਤੁਹਾਨੂੰ ਵੀ ਹੈਰਾਨ ਕਰ ਦਏਗੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਈਰਾਨੀ ਰੈਪਰ ਤੂਮਾਜ ਸਲੇਹੀ ਲਈ ਉਸਦੇ ਗੀਤ ਹੀ ਉਸ ਦੀ ਜਾਨ ਦੇ ਦੁਸ਼ਮਣ ਬਣ ਗਏ ਹਨ। ਈਰਾਨ ਸਰਕਾਰ ਨੇ 33 ਸਾਲਾ ਰੈਪਰ ਨੂੰ ਮੌਤ ਦੀ ਸਜ਼ਾ ਦਾ ਹੁਕਮ ਦਿੱਤਾ ਹੈ। ਹੁਣ ਰੈਪਰ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਹਾਈ ਕੋਰਟ ਵਿੱਚ ਅਪੀਲ ਕਰਨਗੇ। ਰੈਪਰ ਤੂਮਾਜ ਸਲੇਹੀ 33 ਸਾਲ ਦੇ ਹਨ ਅਤੇ ਉਹ ਈਰਾਨ ਦੇ ਮਸ਼ਹੂਰ ਰੈਪਰ ਹਨ। ਉਨ੍ਹਾਂ ਦੀ ਫੈਨ ਫਾਲੋਇੰਗ ਬਹੁਤ ਹੈ, ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਹੁਣ ਈਰਾਨ ਸਰਕਾਰ ਨੇ ਰੈਪਰ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਸਰਕਾਰ ਨੇ ਉਸ ਨੂੰ ਮੌਤ ਦੀ ਸਜ਼ਾ ਇਸ ਲਈ ਸੁਣਾਈ, ਕਿਉਂਕਿ ਰੈਪਰ ਨੇ ਸਰਕਾਰ ਵਿਰੁੱਧ ਪ੍ਰਦਰਸ਼ਨਾਂ ਦਾ ਸਮਰਥਨ ਕੀਤਾ ਸੀ ਅਤੇ ਸੜਕਾਂ 'ਤੇ ਆ ਕੇ ਸਰਕਾਰ ਵਿਰੁੱਧ ਗੀਤ ਗਾਏ ਸਨ। ਇਸ ਸਥਿਤੀ ਵਿਚ ਉਸ ਨੂੰ ਦੋਸ਼ੀ ਮੰਨਿਆ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਤੂਮਾਜ਼ ਸਲੇਹੀ ਨੇ ਕਈ ਵਾਰ ਆਪਣੇ ਗੀਤਾਂ ਰਾਹੀਂ ਈਰਾਨ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਹੈ। ਉਹ ਸਮਾਜਿਕ ਮੁੱਦਿਆਂ 'ਤੇ ਗੱਲ ਕਰਦਾ ਹੈ ਅਤੇ ਜਨਤਾ ਨੂੰ ਆਪਣੇ ਅਧਿਕਾਰਾਂ ਦੀ ਪਾਲਣਾ ਕਰਨ ਲਈ ਕਹਿੰਦਾ ਹੈ। ਰੈਪਰ 'ਤੇ ਹੁਣ ਈਰਾਨ ਸਰਕਾਰ ਨੇ ਸਾਲ 2022 'ਚ ਈਰਾਨ 'ਚ ਚੱਲ ਰਹੇ ਪ੍ਰਦਰਸ਼ਨਾਂ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ ਹੈ ਅਤੇ ਜਦੋਂ ਇਹ ਮਾਮਲਾ ਸਰਕਾਰ ਦੇ ਧਿਆਨ 'ਚ ਆਇਆ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਾਲ 2023 ਵਿੱਚ, ਰੈਪਰ ਨੂੰ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹੁਣ ਈਰਾਨ ਦੀ ਨਿਆਂਪਾਲਿਕਾ ਨੇ ਤੂਮਾਜ਼ ਸਲੇਹੀ ਨੂੰ ਦੋਸ਼ੀ ਠਹਿਰਾਉਂਦਿਆਂ ਮੌਤ ਦੀ ਸਜ਼ਾ ਸੁਣਾਈ ਹੈ।