Artist Death: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ।

Published by: ABP Sanjha

ਜਾਣਕਾਰੀ ਲਈ ਦੱਸ ਦੇਈਏ ਕਿ ਰਿਐਲਿਟੀ ਟੈਲੀਵਿਜ਼ਨ ਸਟਾਰ ਅਤੇ MTV ਦੇ ਲੰਬੇ ਸਮੇਂ ਤੋਂ ਚੱਲ ਰਹੇ ਕੰਪੀਟੀਸ਼ਨ ਸ਼ੋਅ ਦਿ ਚੈਲੇਂਜ ਦੇ ਜੇਤੂ ਰਹੇ ਟਾਈਲਰ ਡਕਵਰਥ ਦਾ 44 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।

Published by: ABP Sanjha

ਟਾਈਲਰ ਦੀ ਮਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੱਸ ਦੇਈਏ ਕਿ ਗ੍ਰੈਂਡ ਫੋਰਕਸ ਪੁਲਿਸ ਵਿਭਾਗ ਮੁਤਾਬਕ ਟਾਈਲਰ 11 ਅਗਸਤ ਨੂੰ ਆਪਣੇ ਘਰ ਦੇ ਬਾਥਰੂਮ ਵਿੱਚ ਮ੍ਰਿਤਕ ਪਾਏ ਗਏ ਸਨ।

Published by: ABP Sanjha

ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਟਾਈਲਰ ਦੇ ਹੇਠਲੀ ਮੰਜ਼ਿਲ 'ਤੇ ਰਹਿੰਦੇ ਗੁਆਂਢੀਆਂ ਨੇ ਛੱਤ ਤੋਂ ਪਾਣੀ ਆਉਣ ਦੀ ਰਿਪੋਰਟ ਦਿੱਤੀ ਸੀ, ਜਦੋਂ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਉਪਰਲੀ ਮੰਜ਼ਿਲ 'ਤੇ ਸਥਿਤ ਟਾਈਲਰ ਦੇ ਘਰ ਦੀ ਜਾਂਚ ਕੀਤੀ ਤਾਂ...

Published by: ABP Sanjha

ਉਹ ਆਪਣੇ ਬਾਥਰੂਮ ਵਿੱਚ ਮ੍ਰਿਤਕ ਮਿਲੇ ਸਨ। ਹਾਲਾਂਕਿ ਉਨ੍ਹਾਂ ਦੀ ਮੌਤ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।

Published by: ABP Sanjha

ਅਮਰੀਕੀ ਸਟੇਟ ਕੋਲੋਰਾਡੋ ਦੇ ਰਹਿਣ ਵਾਲੇ, ਡਕਵਰਥ ਸਭ ਤੋਂ ਪਹਿਲਾਂ MTV ਦੇ ਦਿ ਰੀਅਲ ਵਰਲਡ: ਕੀ ਵੈਸਟ ਵਿੱਚ ਦਿਸੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਦਿ ਚੈਲੇਂਜ ਦੇ 4 ਵੱਖ-ਵੱਖ ਸੀਜ਼ਨਾਂ ਵਿੱਚ ਹਿੱਸਾ ਲਿਆ ਅਤੇ 2 ਵਾਰ ਜਿੱਤ ਹਾਸਲ ਕੀਤੀ।

Published by: ABP Sanjha

ਬਾਅਦ ਵਿੱਚ ਉਨ੍ਹਾਂ ਨੇ ਦੋ ਸਪਿਨਆਫ ਸ਼ੋਅ ,2021 ਵਿੱਚ ਆਲ ਸਟਾਰਸ 2 ਅਤੇ 2022 ਵਿੱਚ ਆਲ ਸਟਾਰਸ 3 ਵਿੱਚ ਵੀ ਕੰਮ ਕੀਤਾ।

Published by: ABP Sanjha