ਸੁਪਰਸਟਾਰ ਕਿਵੇਂ ਬਣਿਆ, ਸੁਪਰਸਟਾਰ ਕੀ ਹੈ, ਸਟਾਰਡਮ ਦੀ ਕੀ ਕੀਮਤ ਚੁਕਾਉਣੀ ਪੈਂਦੀ ਹੈ, ਇਨ੍ਹਾਂ ਸਿਤਾਰਿਆਂ ਦੀ ਅਸਲ ਜ਼ਿੰਦਗੀ 'ਚ ਕੀ ਹੁੰਦਾ ਹੈ, ਪੰਜਾਬ ਦੇ ਸਭ ਤੋਂ ਵਿਵਾਦਿਤ ਅਤੇ ਸੁਪਰਸਟਾਰ ਗਾਇਕ ਅਮਰ ਸਿੰਘ ਚਮਕੀਲਾ ਦੀ ਕਹਾਣੀ ਇਹੀ ਹੈ, ਇਹ ਫਿਲਮ ਅੱਜ ਯਾਨਿ 12 ਅਪ੍ਰੈਲ ਨੂੰ ਨੈੱਟਫਲਿਕਸ ;ਤੇ ਰਿਲੀਜ਼ ਹੋਈ ਹੈ। ਲੋਕ ਕਹਿੰਦੇ ਸਨ ਕਿ ਚਮਕੀਲਾ ਅਸ਼ਲੀਲ ਗਾਣੇ ਬਣਾਉਂਦਾ ਸੀ ਪਰ ਉਹੀ ਲੋਕ ਉਸ ਦੇ ਗੀਤ ਵੀ ਲੁਕ-ਛਿਪ ਕੇ ਸੁਣਦੇ ਸਨ। ਇਸੇ ਲਈ ਉਹ ਸੁਪਰਸਟਾਰ ਸੀ ਪਰ ਲੋਕਾਂ ਨੂੰ ਦੁਨੀਆ ਦੇ ਸਾਹਮਣੇ ਚਮਕੀਲਾ ਬਾਰੇ ਬੁਰਾ-ਭਲਾ ਕਹਿਣਾ ਪਿਆ ਕਿਉਂਕਿ ਦੁਨੀਆ ਅਜਿਹੀ ਹੀ ਹੈ। ਜਾਣੋ ਕਿਵੇਂ ਹੈ ਨੈੱਟਫਲਿਕਸ 'ਤੇ ਰਿਲੀਜ਼ ਹੋਈ ਇਹ ਫਿਲਮ: ਇਹ ਪੰਜਾਬ ਦੇ ਉਸ ਗਾਇਕ ਦੀ ਕਹਾਣੀ ਹੈ ਜਿਸ ਨੂੰ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵਿਵਾਦਤ ਗਾਇਕ ਕਿਹਾ ਜਾ ਸਕਦਾ ਹੈ। ਉਸ ਦੇ ਗੀਤਾਂ ਦੇ ਬੋਲ ਵਿਵਾਦਤ ਸਨ, ਚਕਮੀਲਾ ਔਰਤਾਂ ਲਈ ਮਾੜੇ ਗੀਤ ਲਿਖਦਾ ਸੀ, ਚਮਕੀਲਾ ਨੇ ਔਰਤਾਂ ਲਈ ਜੋ ਸ਼ਬਦ ਵਰਤੇ ਹਨ, ਉਹ ਸਮਾਜ ਦੇ ਸਾਹਮਣੇ ਨਹੀਂ ਕਹੇ ਜਾ ਸਕਦੇ ਸਨ। ਜੁਰਾਬਾਂ ਦੀ ਫੈਕਟਰੀ 'ਚ ਕੰਮ ਕਰਨ ਵਾਲਾ ਮਜ਼ਦੂਰ ਕਿਵੇਂ ਬਣਿਆ ਪੰਜਾਬ ਦਾ ਸਭ ਤੋਂ ਵੱਡਾ ਗਾਇਕ, ਉਸ ਦੀ ਜ਼ਿੰਦਗੀ 'ਚ ਕੀ ਹੋਇਆ, ਉਸ ਦਾ ਦੋ ਵਾਰ ਵਿਆਹ ਕਿਵੇਂ ਹੋਇਆ, ਉਸ ਦੀ ਜ਼ਿੰਦਗੀ 'ਚ ਕੀ ਹੋਇਆ ਜਦੋਂ ਉਸ ਦੇ ਗੀਤਾਂ ਦਾ ਵਿਰੋਧ ਹੋਇਆ। ਇਸ ਫਿਲਮ ਵਿੱਚ ਚਮਕੀਲਾ ਦੀ ਕਹਾਣੀ ਨੂੰ ਬੜੀ ਬਰੀਕੀ ਨਾਲ ਦਿਖਾਇਆ ਗਿਆ ਹੈ।