ਪੰਜਾਬੀ ਗਾਇਕਾ ਬਾਣੀ ਸੰਧੂ ਇੱਕ ਵਾਰ ਫਿਰ ਸੁਰਖੀਆਂ 'ਚ ਹੈ। ਗਾਇਕਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਸ ਨੂੰ ਆਪਣੇ ਗੁਆਂਢੀਆਂ ਦੇ ਘਰ ਚੋਰੀ ਕਰਦੇ ਦੇਖਿਆ ਜਾ ਸਕਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਪੰਜਾਬੀ ਗਾਇਕਾ ਨੇ ਕਿਸ ਚੀਜ਼ ਦੀ ਚੋਰੀ ਕੀਤੀ ਹੈ। ਪੰਜਾਬੀ ਗਾਇਕਾ ਬਾਣੀ ਸੰਧੂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰ ਮੁਆਫੀ ਵੀ ਮੰਗੀ ਹੈ। ਉਸ ਦੇ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਆਪਣੇ ਗੁਆਂਢੀਆਂ ਦੇ ਘਰ ਦੁਪਹਿਰ ਵੇਲੇ ਗਈ ਅਤੇ ਚੋਰੀ ਚੁਪਕੇ ਉਨ੍ਹਾਂ ਦੇ ਦਰਖਤ ਤੋਂ ਟਾਹਣੀਆਂ ਤੋੜ ਲਈਆਂ। ਇਸ ਤੋਂ ਬਾਅਦ ਉਹ ਅੱਗੇ ਹੋਰ ਵੀ ਫੁੱਲ ਬੂਟੇ ਤੋੜਨ ਜਾ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰ ਗਾਇਕਾ ਨੇ ਗੁਆਂਢੀਆਂ ਤੋਂ ਮੁਆਫੀ ਵੀ ਮੰਗੀ ਹੈ। ਉਸ ਨੇ ਵੀਡੀਓ ਦੀ ਕੈਪਸ਼ਨ 'ਚ ਲਿਿਖਿਆ, 'ਸੌਰੀ ਗੁਆਂਢੀਓ। ਚੋਰੀ ਹੋ ਗਈ ਅੱਜ ਮੇਰੇ ਤੋਂ। ਲੋਕਲ ਨਰਸਰੀ 'ਚ ਇਹ ਬੂਟਾ ਲੱਭਿਆ ਨਹੀਂ ਤੇ ਸਾਡੇ ਗੁਆਂਢੀਆਂ ਦੇ ਦਿਸ ਗਿਆ, ਫਿਰ ਮੈਂ ਚੋਰੀ ਕਰਨ ਦੀ ਹਿੰਮਤ ਕਰ ਲਈ ਤੇ ਉੱਤੋਂ ਮੇਰੇ ਮੈਡਮ ਜੀ ਨੇ ਵੀਡੀਓ ਬਣਾ ਲਈ। ਮੈਂ ਕਿਹਾ ਮੈਡਮ ਜੀ ਫੜਾਓ ਵੀਡੀਓ ਅਸੀਂ ਆਪਣੀ ਗਲਤੀ ਆਪ ਮੰਨਾਂਗੇ। ਹਾਂ ਮੈਂ ਬੂਟਾ ਚੋਰ ਹਾਂ। 4-5 ਟਾਹਣੀਆਂ ਤੋੜੀਆਂ ਮੈਂ ਸਿਖਰ ਦੁਪਹਿਰ ਜਾ ਕੇ।' ਦੇਖੋ ਇਹ ਵੀਡੀਓ: