ਜੈਜ਼ੀ ਬੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ,



ਜਿਸ ਵਿੱਚ ਉਹ ਦੱਸਦੇ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਨੂੰ ਅੱਜ ਵੀ ਕਿਵੇਂ ਵਾਲਾਂ ਦੇ ਵੱਖਰੇ ਸਟਾਇਲ ਕਰਕੇ ਨਿੰਦਾ ਝੱਲਣੀ ਪੈਂਦੀ ਹੈ।



ਵੀਡੀਓ ਥੋੜਾ ਪੁਰਾਣਾ ਲੱਗਦਾ ਹੈ, ਪਰ ਇਸ ਸਮੇਂ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।



ਜੈਜ਼ੀ ਬੀ ਦੱਸਦੇ ਹਨ ਕਿ ਜਦੋਂ ਪਹਿਲੀ ਵਾਰ ਉਨ੍ਹਾਂ ਨੇ ਉਹ ਹੇਅਰ ਸਟਾਇਲ ਕੀਤਾ ਸੀ,



ਤਾਂ ਉਨ੍ਹਾਂ ਨੂੰ ਖੂਬ ਨਿੰਦਾ ਝੱਲਣੀ ਪਈ ਸੀ।



ਉਨ੍ਹਾਂ ਨੂੰ ਇਹ ਕਿਹਾ ਗਿਆ ਸੀ ਕਿ ਇਹ ਵਾਲਾਂ ਦਾ ਕੀ ਜਲੂਸ ਕੱਢ ਲਿਆ



ਤੇ ਅੱਜ ਵੀ 25 ਸਾਲਾਂ ਬਾਅਦ ਇਹ ਸਿਲਸਿਲਾ ਜਾਰੀ ਹੈ।



ਜੈਜ਼ੀ ਬੀ ਅੱਗੇ ਕਹਿੰਦੇ ਹਨ ਕਿ ਉਹ ਕਿਸ ਤਰ੍ਹਾਂ ਦੇ ਕੱਪੜੇ ਪਾਉਂਦੇ ਹਨ ਤੇ ਕਿਵੇਂ ਵਾਲ ਬਣਾਉਂਦੇ ਹਨ,



ਇਹ ਉਨ੍ਹਾਂ ਦੀ ਆਪਣੀ ਪਰਸਨਲ ਲਾਈਫ ਹੈ, ਕਿਸੇ ਨੂੰ ਵੀ ਉਨ੍ਹਾਂ ਦੀ ਪਰਸਨਲ ਲਾਈਫ 'ਚ ਦਖਲ ਦੇਣ ਦਾ ਹੱਕ ਨਹੀਂ ਹੈ।



ਦੇਖੋ ਇਹ ਵੀਡੀਓ: