ਕੇਂਦਰ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਬੀਤੇ ਦਿਨ ਯਾਨਿ ਵੀਰਵਾਰ ਨੂੰ ਖਾਸ ਗਾਈਡਲਾਈਨਜ਼ ਜਾਰੀ ਕੀਤੀਆਂ ਸੀ, ਜਿਸ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਆਪਣੇ ਸੋਸ਼ਲ ਮੀਡੀਆ 'ਤੇ ਜੂਏ ਤੇ ਸੱਟੇਬਾਜ਼ੀ ਵਾਲੀਆਂ ਐਪਸ ਦੀ ਪ੍ਰਮੋਸ਼ਨ ਕਰਨਾ ਬੰਦ ਕਰ ਦੇਣ। ਇਸ ਦੇ ਨਾਲ ਨਾਲ ਐਡਵਾਇਜ਼ਰੀ ਜਾਰੀ ਕਰ ਕੇਂਦਰ ਨੇ ਇਹ ਵੀ ਚੇਤਾਵਨੀ ਦਿੱਤੀ ਸੀ ਕਿ ਜਿਹੜਾ ਵੀ ਸੈਲੇਬ ਸੱਟੇਬਾਜ਼ੀ ਨੂੰ ਪ੍ਰਮੋਟ ਕਰੇਗਾ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਹਾਲੇ ਕੇਂਦਰ ਵੱਲੋਂ ਗਾਈਡਲਾਈਨਜ਼ ਜਾਰੀ ਕੀਤੇ ਹੋਏ 24 ਘੰਟੇ ਵੀ ਪੂਰੇ ਨਹੀਂ ਹੋਏ ਕਿ ਪੰਜਾਬੀ ਸਿੰਗਰ ਕਰਨ ਔਜਲਾ ਨੇ ਫਿਰ ਤੋਂ ਸੱਟੇਬਾਜ਼ੀ ਵਾਲੀ ਐਪ 'ਸਟੇਕ' ਨੂੰ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਸਟੇਕ ਐਪ ਸਿੱਧਾ ਸਿੱਧਾ ਲੋਕਾਂ ਨੂੰ ਜੂਆ ਖੇਡਣ ਲਈ ਉਕਸਾਉਂਦੀ ਹੈ। ਇਹ ਇੱਕ ਆਨਲਾਈਨ ਸੱਟੇਬਾਜ਼ੀ ਐਪ ਹੈ, ਜਿਸ ਵਿੱਚ ਲੋਕ ਵੱਖੋ ਵੱਖ ਖੇਡਾਂ 'ਚ ਪੈਸੇ ਲਾਉਂਦੇ ਹਨ। ਉਹ ਅੰਦਾਜ਼ਾ ਲਾਉਂਦੇ ਹਨ ਕਿ ਕਿਹੜੀ ਟੀਮ ਜਿੱਤੇਗੀ ਅਤੇ ਸਹੀ ਅੰਦਾਜ਼ਾ ਲਾਉਣ ਵਾਲੇ ਨੂੰ ਇਨਾਮ ਮਿਲਦਾ ਹੈ। ਕਰਨ ਔਜਲਾ ਲੰਬੇ ਸਮੇਂ ਤੋਂ ਸਟੇਕ ਐਪ ਨੂੰ ਪ੍ਰਮੋਟ ਕਰਦਾ ਆ ਰਿਹਾ ਹੈ। ਦੱਸ ਦਈਏ ਕਿ ਸੋਸ਼ਲ ਮੀਡੀਆ ਇਨਫਲੂਐਂਸਰਾਂ 'ਚ ਸੈਲੇਬਸ ਵੀ ਆਉਂਦੇ ਹਨ ਅਤੇ ਇਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਲੋਕਾਂ ਦੇ ਦਿਲਾਂ 'ਤੇ ਡੂੰਘਾ ਪ੍ਰਭਾਵ ਛੱਡਦੀਆਂ ਹਨ।