ਕਿਰਨ ਰਾਓ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਲਾਪਤਾ ਲੇਡੀਜ਼' ਦੀ ਕਹਾਣੀ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਫਿਲਮ ਨੂੰ ਲੈ ਕੇ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਫਿਲਮ ਦੀ ਤਾਰੀਫ ਕੀਤੀ ਹੈ। ਇਸ ਦੇ ਨਾਲ ਹੀ ਸਲਮਾਨ ਖਾਨ ਨੇ ਫਿਲਮ ਦੀ ਤਾਰੀਫ 'ਚ ਕਸੀਦੇ ਪੜ੍ਹ ਦਿੱਤੇ। ਪਰ ਇਸ ਦੌਰਾਨ ਸੁਪਰਸਟਾਰ ਨੇ ਇੱਕ ਗਲਤੀ ਕਰ ਦਿੱਤੀ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਗਿਆ। ਹਾਲਾਂਕਿ ਹੁਣ ਉਨ੍ਹਾਂ ਨੇ ਆਪਣੀ ਗਲਤੀ ਸੁਧਾਰ ਲਈ ਹੈ। ਦਰਅਸਲ ਸਲਮਾਨ ਨੇ ਆਪਣੇ ਐਕਸ ਅਕਾਊਂਟ 'ਤੇ ਸ਼ੇਅਰ ਕੀਤੇ ਟਵੀਟ 'ਚ ਗਲਤੀ ਨਾਲ ਲਾਪਤਾ ਲੇਡੀਜ਼ ਨੂੰ ਕਿਰਵ ਰਾਓ ਦੀ ਡੈਬਿਊ ਫਿਲਮ ਕਹਿ ਦਿੱਤਾ। ਜਦੋਂਕਿ ਫ਼ਿਲਮਸਾਜ਼ ਨੇ 2010 ਵਿੱਚ ਧੋਬੀ ਘਾਟ ਨਾਲ ਨਿਰਦੇਸ਼ਨ ਵਿੱਚ ਡੈਬਿਊ ਕੀਤਾ ਸੀ। ਯੂਜ਼ਰਸ ਨੇ ਸਲਮਾਨ ਦੀ ਇਸ ਗਲਤੀ ਨੂੰ ਤੁਰੰਤ ਫੜ ਲਿਆ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਜ਼ਬਰਦਸਤ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਮਾਮਲਾ ਵਧਦਾ ਦੇਖ ਸਲਮਾਨ ਨੇ ਕੁਝ ਸਮੇਂ ਬਾਅਦ ਆਪਣਾ ਟਵੀਟ ਡਿਲੀਟ ਕਰ ਦਿੱਤਾ। ਆਮਿਰ ਖਾਨ ਦੁਆਰਾ ਬਣਾਈ ਗਈ ਇਸ ਫਿਲਮ ਨੂੰ ਆਲੋਚਕਾਂ ਦੇ ਨਾਲ-ਨਾਲ ਕਈ ਫਿਲਮੀ ਸਿਤਾਰਿਆਂ ਦਾ ਵੀ ਚੰਗਾ ਹੁੰਗਾਰਾ ਮਿਲਿਆ ਹੈ।