ਪੰਜਾਬੀ ਅਦਾਕਾਰ, ਗਾਇਕਾ, ਕਵਿੱਤਰੀ, ਮੋਟੀਵੇਸ਼ਨਲ ਸਪੀਕਰ ਤੇ ਹੁਣ ਵਕੀਲ, ਸਤਿੰਦਰ ਸੱਤੀ ਨੂੰ ਮਲਟੀ ਟੈਲੇਂਟਡ ਕਹਿਣਾ ਗਲਤ ਨਹੀਂ ਹੋਵੇਗਾ। ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਸੱਤੀ ਦੀ ਉਮਰ 48 ਸਾਲ ਹੈ ਤੇ ਉਹ ਹਾਲੇ ਤੱਕ ਕੁਆਰੀ ਹੈ। ਜੀ ਹਾਂ, ਅਦਾਕਾਰਾ ਨੇ ਵਿਆਹ ਨਹੀਂ ਕਰਵਾਇਆ ਹੈ। 48 ਦੀ ਉਮਰ 'ਚ ਵੀ ਸੱਤੀ ਆਪਣੇ ਆਪ ਨੂੰ ਖੂਬ ਫਿੱਟ ਰੱਖਦੀ ਹੈ। ਤੇ ਹੁਣ ਅਦਾਕਾਰਾ ਨੇ ਖੁਲਾਸਾ ਕੀਤਾ ਹੈ ਕਿ ਉਹ ਆਪਣੀ ਫਿਟਨੈੱਸ ਦਾ ਕਿਵੇਂ ਧਿਆਨ ਰੱਖਦੀ ਹੈ। ਸਤਿੰਦਰ ਸੱਤੀ ਨੇ ਹਾਲ ਹੀ 'ਚ ਆਪਣਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਜਿੰਮ 'ਚ ਜ਼ਬਰਦਸਤ ਵਰਕਆਊਟ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਖੁਦ ਨੂੰ ਫਿੱਟ ਰੱਖਣ ਲਈ ਕਿਵੇਂ ਜੀਤੋੜ ਮੇਹਨਤ ਕਰਦੀ ਹੈ। ਕਾਬਿਲੇਗ਼ੌਰ ਹੈ ਕਿ ਸਤਿੰਦਰ ਸੱਤੀ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ। ਅਦਾਕਾਰਾ ਆਪਣੇ ਫੈਨਜ਼ ਦੇ ਨਾਲ ਕਦੇ ਫਿਟਨੈੱਸ ਟਿਪਸ ਤਾਂ ਕਦੇ ਗਿਆਨ ਦਾ ਡੋਜ਼ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਦੇ ਵੀਡੀਓਜ਼ ਕਾਫੀ ਪਸੰਦ ਕੀਤੇ ਜਾਂਦੇ ਹਨ। ਇਸ ਦੇ ਨਾਲ ਨਾਲ ਅਦਾਕਾਰਾ ਸ਼ਾਇਰੀ ਵੀ ਕਮਾਲ ਦੀ ਕਰ ਲੈਂਦੀ ਹੈ। ਤੁਸੀਂ ਵੀ ਦੇਖੋ ਇਹ ਵੀਡੀਓ: