ਪ੍ਰਿੰਟਿਡ ਸਾੜੀ 'ਚ ਸਾਰਾ ਅਲੀ ਖਾਨ ਨੇ ਜਿੱਤਿਆ ਫੈਨਜ਼ ਦਾ ਦਿਲ ਅਦਾਕਾਰਾ ਸਾਰਾ ਅਲੀ ਖਾਨ ਹਾਲ ਹੀ 'ਚ ਟ੍ਰੈਡੀਸ਼ਨਲ ਲੁੱਕ ਨਾਲ ਇੱਕ ਵਾਰ ਫਿਰ ਤੋਂ ਇੰਟਰਨੈੱਟ 'ਤੇ ਸੁਰਖੀਆਂ 'ਚ ਆਉਣ ਲੱਗੀ ਹੈ। ਇਨ੍ਹਾਂ ਤਾਜ਼ਾ ਤਸਵੀਰਾਂ 'ਚ ਸਾਰਾ ਇੱਕ ਅਪਸਰਾ ਵਾਂਗ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਸਾਰਾ ਅਲੀ ਖਾਨ ਮਲਟੀਕਲਰਡ ਪ੍ਰਿੰਟਿਡ ਸਾੜੀ ਅਤੇ ਮੈਚਿੰਗ ਬਲਾਊਜ਼ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਸਾਰਾ ਅਲੀ ਖਾਨ ਸਾਦਗੀ ਦੇ ਨਾਲ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਸਾਰਾ ਅਲੀ ਖਾਨ ਨੇ ਸਾੜ੍ਹੀ ਦੇ ਨਾਲ ਮੈਚ ਕਰਦਾ ਹੋਇਆ ਇੱਕ ਲਟਕਣ ਵਾਲਾ ਪੋਟਲੀ ਬੈਗ ਵੀ ਕੈਰੀ ਕੀਤਾ ਹੋਇਆ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸਾਰਾ ਅਲੀ ਖਾਨ ਨੇ ਉਨ੍ਹਾਂ ਨੂੰ ਸਿਰਫ ਕੁਝ ਸਿੰਬਲ ਦੇ ਨਾਲ ਸ਼ੇਅਰ ਕੀਤਾ ਹੈ। ਕੁਝ ਤਸਵੀਰਾਂ 'ਚ ਸਾਰਾ ਅਲੀ ਖਾਨ ਬੈਕ ਪੋਜ਼ ਵੀ ਦਿੰਦੀ ਨਜ਼ਰ ਆ ਰਹੀ ਹੈ। ਸਾਰਾ ਅਲੀ ਖਾਨ ਦੀਆਂ ਇਨ੍ਹਾਂ ਤਸਵੀਰਾਂ 'ਤੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਕਮੈਂਟ ਕਰਦੇ ਨਜ਼ਰ ਆ ਰਹੇ ਹਨ। ਸਾਰਾ ਅਲੀ ਖਾਨ ਸਾੜੀ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਹੈ ਅਤੇ ਇਹ ਤੁਸੀਂ ਇਨ੍ਹਾਂ ਤਸਵੀਰਾਂ ਵਿੱਚ ਸਾਫ ਦੇਖ ਸਕਦੇ ਹੋ।