ਆਓ ਤੁਹਾਨੂੰ ਦੱਸਦੇ ਹਾਂ ਕਿ ਸ਼ਿੰਦਾ ਗਰੇਵਾਲ ਕਿੰਨੀ ਕਮਾਈ ਕਰਦਾ ਹੈ ਤੇ ਉਸ ਦੀ ਇੱਕ ਫਿਲਮ ਦੀ ਫੀਸ ਕਿੰਨੀ ਹੈ। ਸ਼ਿੰਦਾ ਕਮਾਈ ਦੇ ਮਾਮਲੇ 'ਚ ਆਪਣੇ ਡੈਡੀ ਗਿੱਪੀ ਤੋਂ ਕਿਸੇ ਵੀ ਮਾਮਲੇ 'ਚ ਘੱਟ ਨਹੀਂ ਹੈ। ਰਿਪੋਰਟ ਮੁਤਾਬਕ ਉਸ ਦੀ ਉਮਰ 17 ਸਾਲ ਹੈ ਤੇ 17 ਸਾਲਾਂ ਦੀ ਉਮਰ 'ਚ ਸ਼ਿੰਦੇ ਨੇ ਆਪਣੇ ਦਮ 'ਤੇ ਇੱਕ ਮਿਲੀਅਨ ਡਾਲਰ ਦੀ ਜਾਇਦਾਦ ਇਕੱਠੀ ਕਰ ਲਈ ਹੈ। ਹਾਲਾਂਕਿ ਗਿੱਪੀ ਗਰੇਵਾਲ ਦੀ ਕੁੱਲ ਜਾਇਦਾਦ 18 ਮਿਲੀਅਨ ਡਾਲਰ ਦੱਸੀ ਜਾਂਦੀ ਹੈ, ਪਰ ਫਿਰ ਵੀ ਉਮਰ ਦੇ ਹਿਸਾਬ ਨਾਲ ਸ਼ਿੰਦਾ ਨੇ ਆਪਣੇ ਦਮ 'ਤੇ ਕਾਫੀ ਦੌਲਤ ਕਮਾ ਲਈ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ। ਉਸ ਦਾ ਫ਼ਿਲਮੀ ਕਰੀਅਰ 2015 ;ਚ ਆਈ ਫ਼ਿਲਮ `ਫ਼ਰਾਰ` ਤੋਂ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਡੈਡੀ ਗਿੱਪੀ ਦੀ ਫ਼ਿਲਮ `ਮੰਜੇ ਬਿਸਤਰੇ` `ਚ ਵੀ ਬਾਲ ਕਲਾਕਾਰ ਵਜੋਂ ਛੋਟੀ ਜਿਹੀ ਭੂਮਿਕਾ ਨਿਭਾਈ। ਸ਼ਿੰਦਾ ਗਰੇਵਾਲ 2015 ਤੋਂ ਪੰਜਾਬੀ ਇੰਡਸਟਰੀ ਨਾਲ ਜੁੜਿਆ ਹੋਇਆ ਹੈ। ਐਕਟਿੰਗ ਦਾ ਟੈਲੇਂਟ ਉਸ ਨੂੰ ਵਿਰਾਸਤ `ਚ ਆਪਣੇ ਪਿਤਾ ਤੋਂ ਮਿਲਿਆ ਹੈ। ਕੀ ਤੁਹਾਨੂੰ ਪਤਾ ਹੈ ਕਿ ਸ਼ਿੰਦਾ ਮਹਿਜ਼ 15 ਸਾਲ ਦੀ ਉਮਰ `ਚ ਆਪਣੇ ਦਮ ਤੇ ਮਹੀਨੇ 1 ਲੱਖ ਦੀ ਕਮਾਈ ਅਰਾਮ ਨਾਲ ਕਰ ਲੈਂਦਾ ਹੈ। ਇੱਕ ਰਿਪੋਰਟ ਦੇ ਮੁਤਾਬਕ ਉਸ ਦੀ ਹੁਣ ਤੱਕ ਦੀ ਕਮਾਈ, ਜੋ ਉਸ ਨੇ ਆਪਣੇ ਦਮ ਤੇ ਕੀਤੀ ਹੈ, 1-5 ਕਰੋੜ ਰੁਪਏ ਦੱਸੀ ਜਾਂਦੀ ਹੈ। ਇਹ 2022 ਤੱਕ ਦੇ ਅੰਕੜੇ ਸੀ। ਤਾਜ਼ਾ ਰਿਪੋਰਟ ਦੇ ਅਨੁਸਾਰ 2024 ;ਚ ਸ਼ਿੰਦਾ 1 ਮਿਲੀਅਨ ਡਾਲਰ ਯਾਨਿ 8 ਕਰੋੜ ਜਾਇਦਾਦ ਦਾ ਮਾਲਕ ਹੈ।