ਤਸਵੀਰ ਜੋ ਬੱਚਾ ਨਜ਼ਰ ਆ ਰਿਹਾ ਹੈ, ਉਹ ਅੱਜ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਪਰ ਇੱਕ ਸਮਾਂ ਅਜਿਹਾ ਵੀ ਹੁੰਦਾ ਸੀ, ਜਦੋਂ ਇਸ ਗਾਇਕ ਕੋਲ 2 ਵਕਤ ਦਾ ਖਾਣਾ ਖਾਣ ਦੇ ਪੈਸੇ ਵੀ ਨਹੀਂ ਹੁੰਦੇ ਸੀ।



ਇਹੀ ਨਹੀਂ ਇਸ ਬੱਚੇ ਨੂੰ ਗਾਇਕ ਬਣਨ ਲਈ ਵੀ ਕਾਫੀ ਜ਼ਿਆਦਾ ਸੰਘਰਸ਼ ਕਰਨਾ ਪਿਆ।



ਇੱਕ ਐਲਬਮ ਕੱਢਣ ਲਈ ਇਸ ਗਾਇਕ ਨੇ ਕੈਨੇਡਾ 'ਚ ਡਬਲ ਸ਼ਿਫਟ ਦੀਆਂ ਨੌਕਰੀਆਂ ਕੀਤੀਆਂ, ਟੌਇਲਟਾਂ ਤੱਕ ਸਾਫ ਕੀਤੀਆਂ, ਘਰ-ਘਰ ਅਖਬਾਰ ਸੁੱਟੇ।



ਇਸ ਸਭ 'ਚ ਇਸ ਗਾਇਕ ਦੀ ਪਤਨੀ ਨੇ ਉਸ ਦਾ ਪੂਰਾ ਸਾਥ ਦਿੱਤਾ। ਆਖਰ ਇਨ੍ਹਾਂ ਦੋਵਾਂ ਦੀ ਮੇਹਨਤ ਰੰਗ ਲਿਆਈ। ਅੱਜ ਇਸ ਕਲਾਕਾਰ ਦੇ ਸਾਹਮਣੇ ਕੋਈ ਵੀ ਕਲਾਕਾਰ ਖੜ੍ਹ ਨਹੀਂ ਸਕਦਾ।



ਉਹ ਪੰਜਾਬੀ ਇੰਡਸਟਰੀ ਦਾ ਅਜਿਹਾ ਰੌਕਸਟਾਰ ਹੈ, ਜਿਸ ਨੇ ਪੰਜਾਬੀ ਸਿਨੇਮਾ ਦਾ ਮਿਆਰ ਇਨ੍ਹਾਂ ਉੱਚਾ ਚੁੱਕ ਦਿੱਤਾ ਹੈ ਕਿ ਹੁਣ ਪੰਜਾਬੀ ਫਿਲਮਾਂ ਵੀ ਬਾਕਸ ਆਫਿਸ 'ਤੇ ਕਰੋੜਾਂ 'ਚ ਨੋਟ ਛਾਪਦੀਆਂ ਹਨ।



ਇਸ ਕਲਾਕਾਰ ਨੇ ਪੰਜਾਬੀ ਸਿਨੇਮਾ ਨੂੰ ਅਜਿਹੀ ਫਿਲਮ ਦਿੱਤੀ, ਜੋ ਕਿ ਪਹਿਲੀ 100 ਕਰੋੜ ਕਮਾਈ ਵਾਲੀ ਫਿਲਮ ਬਣੀ। ਹੁਣ ਤਾਂ ਤੁਸੀਂ ਪਛਾਣ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ।



ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਗਿੱਪੀ ਗਰੇਵਾਲ ਦੀ। ਜੋ ਇੰਨੀਂ ਦਿਨੀਂ ਕਾਫੀ ਜ਼ਿਆਦਾ ਸੁਰਖੀਆਂ 'ਚ ਹਨ।



ਉਨ੍ਹਾਂ ਦੀ :ਿਫਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ 10 ਮਈ 2024 ਨੂੰ ਰਿਲੀਜ਼ ਹੋਵੇਗੀ।



ਦੱਸ ਦਈਏ ਕਿ ਪਿਛਲੇ 3-4 ਸਾਲਾਂ ਵਿੱਚ ਗਿੱਪੀ ਦੀਆਂ ਫਿਲਮਾਂ ਦੀ ਸਕਸੈੱਸ ਦਾ ਗਰਾਫ ਤੇਜ਼ੀ ਨਾਲ ਉੱਪਰ ਗਿਆ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਗਿੱਪੀ ਦੀ ਜਾਇਦਾਦ 'ਚ ਵੀ ਪਹਿਲਾਂ ਨਾਲੋਂ ਵਾਧਾ ਹੋਇਆ ਹੈ।



ਰਿਪੋਰਟ ਅਨੁਸਾਰ 2024 'ਚ ਗਿੱਪੀ ਦੀ ਜਾਇਦਾਦ 200-250 ਕਰੋੜ ਆਂਕੀ ਗਈ। ਗਿੱਪੀ ਆਪਣੀਆਂ ਫਿਲਮਾਂ ਨੂੰ ਖੁਦ ਹੀ ਪ੍ਰੋਡਿਊਸ ਕਰਦੇ ਹਨ, ਫਿਲਮਾਂ ਤੋਂ ਹੋਣ ਵਾਲਾ ਮੁਨਾਫਾ ਉਨ੍ਹਾਂ ਦੀ ਜੇਬ 'ਚ ਹੀ ਜਾਂਦਾ ਹੈ।