ਦਿਲਜੀਤ ਦੋਸਾਂਝ ਲਈ ਸਾਲ 2024 ਬੇਹੱਦ ਖਾਸ ਤੇ ਖੁਸ਼ਕਿਸਮਤ ਰਿਹਾ ਹੈ। ਦਿਲਜੀਤ ਨੇ ਇਸ ਸਾਲ ਕਈ ਰਿਕਾਰਡ ਬਣਾਏ ਹਨ। ਇੱਕ ਵਾਰ ਫਿਰ ਤੋਂ ਦਿਲਜੀਤ ਨੇ ਕੈਨੇਡਾ 'ਚ ਇਤਿਹਾਸ ਰਚ ਦਿੱਤਾ ਹੈ। ਦਿਲਜੀਤ ਦੋਸਾਂਝ ਨੇ ਵੈਨਕੂਵਰ ਦੇ ਬੀਸੀ ਸਟੇਡੀਅਮ 'ਚ 54 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਸਾਹਮਣੇ ਲਾਈਵ ਪਰਫਾਰਮ ਕੀਤਾ। ਇਸ ਲਾਈਵ ਸ਼ੋਅ ਤੋਂ ਦਿਲਜੀਤ ਦੇ ਕਈ ਵੀਡੀਓਜ਼ ਤੇ ਫੋਟੋਜ਼ ਵਾਇਰਲ ਹੋ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਵੀਡੀਓ 'ਚ ਦਿਲਜੀਤ ਨੂੰ ਸਟੇਜ ਤੋਂ ਨੀਰੂ ਬਾਜਵਾ ਦੀਆਂ ਖੂਬ ਤਾਰੀਫਾਂ ਕਰਦੇ ਸੁਣਿਆ ਜਾ ਸਕਦਾ ਹੈ। ਇਸ ਦੇ ਨਾਲ ਨਾਲ ਇਹ ਵੀ ਤੁਹਾਨੂੰ ਦੱਸ ਦਈਏ ਕਿ ਦਿਲਜੀਤ ਦਾ ਸ਼ੋਅ ਦੇਖਣ ਨੀਰੂ ਬਾਜਵਾ ਵੀ ਆਪਣੇ ਪਰਿਵਾਰ ਸਣੇ ਬੀਸੀ ਸਟੇਡੀਅਮ ਪਹੁੰਚੀ ਸੀ। ਇਸ ਦੌਰਾਨ ਦਿਲਜੀਤ ਨੂੰ ਜਦੋਂ ਪਤਾ ਲੱਗਾ ਕਿ ਨੀਰੂ ਵੀ ਸਟੇਡੀਅਮ 'ਚ ਮੌਜੂਦ ਹੈ, ਤਾਂ ਉਨ੍ਹਾਂ ਨੇ ਤੁਰੰਤ ਨੀਰੂ ਦਾ ਨਾਮ ਲਿਆ। ਨੀਰੂ ਦਿਲਜੀਤ ਦੋਸਾਂਝ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਨੀਰੂ ਬਾਜਵਾ ਨਾਲ 2011 ਦੀ ਫਿਲਮ 'ਮੇਲ ਕਰਾਦੇ ਰੱਬਾ' ਨਾਲ ਕੀਤੀ ਸੀ। ਇਸ ਫਿਲਮ 'ਚ ਜਿੰਮੀ ਸ਼ੇਰਗਿੱਲ ਨੀਰੂ ਬਾਜਵਾ ਦੇ ਨਾਲ ਰੋਮਾਂਸ ਕਰਦੇ ਨਜ਼ਰ ਆਏ ਸੀ। ਫਿਲਮ 'ਚ ਗਿੱਪੀ ਵਿਲੇਨ ਦੇ ਕਿਰਦਾਰ 'ਚ ਨਜ਼ਰ ਆਏ। ਇਸ ਤੋਂ ਇਲਾਵਾ ਨੀਰੂ ਤੇ ਦਿਲਜੀਤ ਨੇ ਸਭ ਤੋਂ ਵੱਧ ਫਿਲਮਾਂ ਇਕੱਠਿਆਂ ਕੀਤੀਆਂ ਹਨ। ਇਸ ਦੇ ਨਾਲ ਨਾਲ ਪੰਜਾਬੀ ਸਿਨੇਮਾ ਨੂੰ ਸਭ ਤੋਂ ਜ਼ਿਆਦਾ ਹਿੱਟ ਫਿਲਮਾਂ ਦੇਣ ਦਾ ਰਿਕਾਰਡ ਵੀ ਨੀਰੂ ਤੇ ਦਿਲਜੀਤ ਦੀ ਜੋੜੀ ਦੇ ਨਾਮ ਹੀ ਹੈ।