ਆਓ ਜਾਣਦੇ ਹਾਂ ਕਿ ਅਨੁਸ਼ਕਾ ਖੁਦ ਨੂੰ ਇੰਨੀ ਫਿੱਟ ਕਿਵੇਂ ਰੱਖਦੀ ਹੈ? ਦੂਜੇ ਬੱਚੇ ਦੇ ਜਨਮ ਤੋਂ ਬਾਅਦ ਵੀ ਜਦੋਂ ਉਹ ਭਾਰਤ ਪਰਤੀ



ਤਾਂ ਪਹਿਲਾਂ ਵਾਂਗ ਹੀ ਫਿੱਟ ਤੇ ਪਤਲੀ ਨਜ਼ਰ ਆਈ। ਆਓ ਜਾਣਦੇ ਹਾਂ ਉਸ ਦੀ ਫਿੱਟਨੈੱਸ ਦਾ ਰਾਜ਼ ਤੇ ਦਿਨ ਭਰ ਦੀ ਡਾਈਟ।



ਅਨੁਸ਼ਕਾ ਆਪਣੀ ਸਿਹਤ ਅਤੇ ਫਿਟਨੈੱਸ ਨੂੰ ਲੈ ਕੇ ਕਾਫੀ ਫਿਕਰਮੰਦ ਰਹਿੰਦੀ ਹੈ। ਅਨੁਸ਼ਕਾ ਕਸਰਤ ਦੇ ਨਾਲ-ਨਾਲ ਡਾਈਟ ਅਤੇ ਯੋਗਾ ਵੀ ਕਰਦੀ ਹੈ।



ਅਭਿਨੇਤਰੀ ਨੇ ਆਪਣੀ ਪਹਿਲੀ ਗਰਭ ਅਵਸਥਾ ਦੌਰਾਨ ਵੀ ਯੋਗਾ ਨਹੀਂ ਛੱਡਿਆ ਸੀ। ਇਸ ਦੌਰਾਨ ਉਹ ਅਕਸਰ ਯੋਗਾ ਕਰਦੇ ਹੋਏ ਪੋਸਟ ਸ਼ੇਅਰ ਕਰਦੀ ਸੀ,



ਜਿਸ 'ਚ ਉਸ ਦੇ ਪਤੀ ਵਿਰਾਟ ਉਸ ਦੀ ਪੂਰੀ ਮਦਦ ਕਰਦੇ ਸਨ। ਪ੍ਰੈਗਨੈਂਸੀ ਦੌਰਾਨ ਫੋਟੋ ਸ਼ੇਅਰ ਕਰਦੇ ਹੋਏ ਅਨੁਸ਼ਕਾ ਨੇ ਲਿਖਿਆ- ਯੋਗਾ ਮੇਰੀ ਜ਼ਿੰਦਗੀ ਦਾ ਵੱਡਾ ਹਿੱਸਾ ਹੈ।



ਮੇਰੇ ਡਾਕਟਰ ਨੇ ਮੈਨੂੰ ਉਹ ਸਭ ਕੁਝ ਕਰਨ ਲਈ ਕਿਹਾ ਹੈ ਜੋ ਮੈਂ ਗਰਭ ਅਵਸਥਾ ਤੋਂ ਪਹਿਲਾਂ ਕਰਦੀ ਸੀ।



ਕਸਰਤ ਅਤੇ ਯੋਗਾ ਤੋਂ ਇਲਾਵਾ ਅਨੁਸ਼ਕਾ ਸ਼ਰਮਾ ਆਪਣੀ ਡਾਈਟ ਨੂੰ ਵੀ ਪੌਸ਼ਟਿਕ ਅਤੇ ਪੋਸ਼ਣ ਨਾਲ ਭਰਪੂਰ ਰੱਖਦੀ ਹੈ। ਅਦਾਕਾਰਾ ਦੀ ਖੁਰਾਕ ਵਿੱਚ ਪ੍ਰੋਟੀਨ ਅਤੇ ਫਾਈਬਰ ਹੁੰਦੇ ਹਨ।



ਉਹ ਦਿਨ ਭਰ ਥੋੜਾ ਥੋੜਾ ਖਾਣਾ ਖਾਂਦੀ ਰਹਿੰਦੀ ਹੈ। ਜਿਸ ਨਾਲ ਉਸ ਦਾ ਢਿੱਡ ਭਰਿਆ ਰਹਿੰਦਾ ਹੈ ਤੇ ਉਸ ਨੂੰ ਭੁੱਖ ਵੀ ਮਹਿਸੂਸ ਨਹੀਂ ਹੁੰਦੀ।



ਅਨੁਸ਼ਕਾ ਦੇ ਨਾਸ਼ਤੇ ਦੀ ਗੱਲ ਕਰੀਏ ਤਾਂ ਉਹ ਫਲਾਂ, ਚੀਆ ਸੀਡਜ਼ ਯਾਨਿ ਚੀਆ ਦੇ ਬੀਜ ਜਾਂ ਫਲਾਂ ਦੇ ਜੂਸ ਨਾਲ ਸਵੇਰ ਦੀ ਸ਼ੁਰੂਆਤ ਕਰਦੀ ਹੈ।



ਇਸ ਤੋਂ ਬਾਅਦ ਅਦਾਕਾਰਾ ਪਨੀਰ ਅਤੇ ਨਾਰੀਅਲ ਪਾਣੀ ਨਾਲ ਟੋਸਟ ਖਾਂਦੀ ਹੈ। ਦੁਪਹਿਰ ਦੇ ਖਾਣੇ ਵਿੱਚ, ਅਨੁਸ਼ਕਾ ਸ਼ਰਮਾ ਦਾਲ, ਸਬਜ਼ੀ ਅਤੇ ਸਲਾਦ ਦੇ ਨਾਲ 2 ਰੋਟੀਆਂ ਖਾਂਦੀ ਹੈ।