ਆਮਿਰ ਖਾਨ ਨੇ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਨਾਲ ਫਿਲਮ ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ਹੈ, ਜਿਸ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ।



ਆਮਿਰ ਨੇ ਕਿਹਾ ਕਿ ਉਹ, ਸਲਮਾਨ ਅਤੇ ਸ਼ਾਹਰੁਖ ਜਲਦੀ ਹੀ ਇੱਕ ਫਿਲਮ ਵਿੱਚ ਨਜ਼ਰ ਆਉਣਗੇ ।



ਇਨ੍ਹਾਂ ਤਿੰਨਾਂ ਦੀ ਇਸ ਸਬੰਧ ਵਿਚ ਮੁਲਾਕਾਤ ਵੀ ਹੋ ਚੁੱਕੀ ਹੈ। ਆਮਿਰ, ਸ਼ਾਹਰੁਖ ਅਤੇ ਸਲਮਾਨ... ਇਹ ਤਿੰਨੋਂ ਸਿਤਾਰੇ ਲੰਬੇ ਸਮੇਂ ਤੋਂ ਫਿਲਮ ਇੰਡਸਟਰੀ 'ਚ ਹਨ।



ਜਿੱਥੇ ਆਮਿਰ ਲਗਭਗ ਪੰਜ ਦਹਾਕਿਆਂ ਤੋਂ ਬਾਲੀਵੁੱਡ ਦਾ ਹਿੱਸਾ ਰਹੇ ਹਨ, ਸ਼ਾਹਰੁਖ ਅਤੇ ਸਲਮਾਨ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਹਨ।



ਪਰ ਪ੍ਰਸ਼ੰਸਕ ਅਜੇ ਵੀ ਉਸ ਦਿਨ ਦਾ ਇੰਤਜ਼ਾਰ ਕਰ ਰਹੇ ਹਨ ਜਦੋਂ ਇਹ ਤਿੰਨੋਂ ਖਾਨ ਇੱਕ ਹੀ ਫਿਲਮ ਵਿੱਚ ਨਜ਼ਰ ਆਉਣਗੇ।



ਪਰ ਹੁਣ ਜਲਦ ਹੀ ਪ੍ਰਸ਼ੰਸਕਾਂ ਦਾ ਇਹ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਦੱਸਣਯੋਗ ਹੈ ਕਿ ਜਿੱਥੇ ਆਮਿਰ ਖਾਨ ਅਤੇ ਸ਼ਾਹਰੁਖ ਖਾਨ ਨੇ ਹੁਣ ਤੱਕ ਕਿਸੇ ਫਿਲਮ 'ਚ ਇਕੱਠੇ ਕੰਮ ਨਹੀਂ ਕੀਤਾ ਹੈ,



ਉਥੇ ਹੀ ਆਮਿਰ ਨੇ ਸਲਮਾਨ ਖਾਨ ਨਾਲ 'ਅੰਦਾਜ਼ ਅਪਨਾ ਅਪਨਾ' ਕੀਤੀ ਹੈ।



ਹਾਲਾਂਕਿ ਸ਼ਾਹਰੁਖ ਆਮਿਰ ਦੀ 'ਲਾਲ ਸਿੰਘ ਚੱਢਾ' 'ਚ ਕੈਮਿਓ 'ਚ ਜ਼ਰੂਰ ਨਜ਼ਰ ਆਏ ਸਨ। ਪਰ ਪ੍ਰਸ਼ੰਸਕਾਂ ਦੀ ਦਿਲੀ ਇੱਛਾ ਸੀ ਕਿ ਇਨ੍ਹਾਂ ਤਿੰਨਾਂ ਸਿਤਾਰਿਆਂ ਨੂੰ ਇਕ ਹੀ ਫਿਲਮ 'ਚ ਦੇਖਣਾ।



ਇਹ ਇੱਛਾ ਉਦੋਂ ਤੇਜ਼ ਹੋਣ ਲੱਗੀ ਜਦੋਂ ਰਾਧਿਕਾ-ਅਨੰਤ ਅੰਬਾਨੀ ਦੀ ਪ੍ਰੀ-ਵੈਡਿੰਗ ਪਾਰਟੀ 'ਚ ਤਿੰਨੋਂ ਸਿਤਾਰੇ ਸਟੇਜ 'ਤੇ ਇਕੱਠੇ ਨਜ਼ਰ ਆਏ।



ਆਮਿਰ ਨੂੰ ਹਾਲ ਹੀ 'ਚ ਦਿ ਗ੍ਰੇਟ ਇੰਡੀਅਨ ਸ਼ੋਅ 'ਚ ਦੇਖਿਆ ਗਿਆ ਸੀ, ਜਿਸ ਦਾ ਬਾਕੀ ਕੰਟੈਂਟ ਵੀ ਹੁਣ ਯੂਟਿਊਬ 'ਤੇ ਰਿਲੀਜ਼ ਕਰ ਦਿੱਤਾ ਗਿਆ ਹੈ।