Sonarika Bhadoria-Vikas Parashar Wedding:ਟੀਵੀ ਸੀਰੀਅਲ 'ਦੇਵੋਂ ਕੇ ਦੇਵ ਮਹਾਦੇਵ' 'ਚ ਪਾਰਵਤੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸੋਨਾਰਿਕਾ ਭਦੋਰੀਆ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਦੱਸ ਦੇਈਏ ਕਿ ਸੋਨਾਰਿਕਾ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੀ ਹੈ। ਅਦਾਕਾਰਾ ਦੇ ਵਿਆਹ ਨਾਲ ਜੁੜੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਟੈਲੀਵਿਜ਼ਨ ਦੀ ਮਸ਼ਹੂਰ ਅਦਾਕਾਰਾ ਨੇ ਆਪਣੇ ਮੰਗੇਤਰ ਵਿਕਾਸ ਪਰਾਸ਼ਰ ਨਾਲ ਸੱਤ ਫੇਰੇ ਲਏ ਹਨ। ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਨਾਲ ਜੁੜੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਪਰ ਛਾਈਆਂ ਰਹੀਆਂ। ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਹਲਦੀ ਸੈਰਿਮਨੀ ਨਾਲ ਜੁੜੀਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਸੀ। ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਬ੍ਰਾਈਡਲ ਆਊਟਫਿਟ 'ਚ ਅਦਾਕਾਰਾ ਦੀ ਪਹਿਲੀ ਝਲਕ ਵੀ ਸਾਹਮਣੇ ਆਈ ਹੈ। ਉਨ੍ਹਾਂ ਦੇ ਵਿਆਹ ਦਾ ਵੀਡੀਓ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਇਹ ਜੋੜਾ ਵਿਆਹ ਦੇ ਪਹਿਰਾਵੇ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਿਹਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸੋਨਾਰਿਕਾ ਅਤੇ ਵਿਕਾਸ ਦੀ ਮੰਗਣੀ ਡੇਢ ਸਾਲ ਪਹਿਲਾਂ ਦਸੰਬਰ 2022 ਵਿੱਚ ਹੋਈ ਸੀ। ਅਜਿਹੇ 'ਚ ਡੇਢ ਸਾਲ ਦੀ ਮੰਗਣੀ ਤੋਂ ਬਾਅਦ ਦੋਹਾਂ ਨੇ ਵਿਆਹ ਕਰਵਾ ਲਿਆ। ਉਨ੍ਹਾਂ ਦਾ ਵਿਆਹ 18 ਫਰਵਰੀ, 2024 ਨੂੰ ਰਾਜਸਥਾਨ ਦੇ ਨਾਹਰਗੜ੍ਹ ਕਿਲ੍ਹੇ ਵਿੱਚ ਪਰਿਵਾਰ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਮੌਜੂਦਗੀ ਵਿੱਚ ਹੋਇਆ। ਇਸ ਖੂਬਸੂਰਤ ਜੋੜੇ ਨੇ ਰਣਥੰਭੌਰ ਵਿੱਚ ਸ਼ਾਹੀ ਅੰਦਾਜ਼ ਵਿੱਚ ਸੱਤ ਫੇਰੇ ਲਏ। ਇਸ ਜੋੜੇ ਦੇ ਵਿਆਹ ਦੀਆਂ ਝਲਕੀਆਂ ਲਗਾਤਾਰ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ।