Death: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਸ ਨੇ ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਪ੍ਰਸ਼ੰਸਕਾਂ ਦੀਆਂ ਅੱਖਾਂ ਵੀ ਨਮ ਕਰ ਦਿੱਤੀਆਂ ਹਨ।



ਦੱਸ ਦੇਈਏ ਕਿ ਹਾਲੀਵੁੱਡ ਇੰਡਸਟਰੀ ਦੇ ਦਿੱਗਜ ਸਟਾਰ ਵੈਲ ਕਿਲਮਰ ਨੇ 65 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਕਿਹਾ ਜਾਂਦਾ ਹੈ ਕਿ ਇਹ ਅਦਾਕਾਰ ਪਿਛਲੇ ਕਈ ਸਾਲਾਂ ਤੋਂ ਗਲੇ ਦੇ ਕੈਂਸਰ ਤੋਂ ਪੀੜਤ ਸੀ।



ਉਨ੍ਹਾਂ ਦੀ ਮੌਤ ਦੀ ਪੁਸ਼ਟੀ ਅੱਜ ਬੁੱਧਵਾਰ ਨੂੰ ਨਿਊਯਾਰਕ ਟਾਈਮਜ਼ ਨੇ ਕੀਤੀ ਹੈ। ਜਿਵੇਂ ਹੀ ਵਾਲ ਕਿਲਮਰ ਦੀ ਮੌਤ ਦੀ ਖ਼ਬਰ ਆਈ, ਇੰਡਸਟਰੀ ਵਿੱਚ ਸੋਗ ਦੇ ਬੱਦਲ ਛਾ ਗਏ। ਪ੍ਰਸ਼ੰਸਕ ਦੁਖੀ ਹਨ ਅਤੇ ਸੋਸ਼ਲ ਮੀਡੀਆ 'ਤੇ ਅਦਾਕਾਰ ਨੂੰ ਸ਼ਰਧਾਂਜਲੀ ਦੇ ਰਹੇ ਹਨ।



ਰਿਪੋਰਟਾਂ ਦੇ ਅਨੁਸਾਰ, ਅਦਾਕਾਰ ਵੈਲ ਕਿਲਮਰ ਨੂੰ 2014 ਵਿੱਚ ਗਲੇ ਦੇ ਕੈਂਸਰ ਦਾ ਪਤਾ ਲੱਗਿਆ ਸੀ। ਉਨ੍ਹਾਂ ਦੀ ਧੀ ਦਾ ਕਹਿਣਾ ਹੈ ਕਿ ਉਹ ਬਾਅਦ ਵਿੱਚ ਠੀਕ ਹੋ ਗਏ। ਬਾਅਦ ਵਿੱਚ ਉਹ ਆਪਣੀ ਬਿਮਾਰੀ ਨਾਲ ਲਗਾਤਾਰ ਜੂਝ ਰਹੇ ਸੀ।



ਸਾਲ 2021 ਵਿੱਚ ਕਾਨਸ ਦੇ ਪ੍ਰੀਮੀਅਰ ਵਿੱਚ , ਕਿਲਮਰ ਨੂੰ ਉਨ੍ਹਾਂ ਦੇ ਜੀਵਨ ਤੇ ਬਣੀ ਇੱਕ ਡਾਕਿਊਂਮੈਂਟਰੀ ਵਿੱਚ ਵਿਖਾਇਆ ਗਿਆ ਸੀ। ਇਸ ਦੌਰਾਨ, ਉਨ੍ਹਾਂ ਨੂੰ ਸਾਹ ਲੈਣ ਲਈ ਇੱਕ ਟਿਊਬ ਦੀ ਲੋੜ ਸੀ।



ਅਦਾਕਾਰ ਵੈਲ ਕਿਲਮਰ ਫਿਲਮ 'ਬੈਟਮੈਨ ਫਾਰਐਵਰ' ਵਿੱਚ ਬਰੂਸ ਵੇਨ ਦੀ ਭੂਮਿਕਾ ਨਿਭਾਉਣ ਲਈ ਫੈਨਜ਼ ਵਿੱਚ ਜਾਣੇ ਜਾਂਦੇ ਹਨ। ਇਸ ਤੋਂ ਇਲਾਵਾ, ਉਹ ਓਲੀਵਰ ਸਟੋਨ ਦੀ 'ਦਿ ਡੋਰਸ' ਵਿੱਚ ਜਿਮ ਮੌਰੀਸਨ ਦੀ ਭੂਮਿਕਾ ਅਤੇ...



ਆਪਣੀਆਂ ਕਈ ਵਧੀਆ ਫਿਲਮਾਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀਆਂ ਸਭ ਤੋਂ ਮਸ਼ਹੂਰ ਫਿਲਮਾਂ ਵਿੱਚ ਟੌਪ ਗਨ, ਹੀਟ, ਰੀਅਲ ਜੀਨੀਅਸ, ਟੋਮਬਸਟੋਨ ਅਤੇ ਦ ਸੇਂਟ ਸ਼ਾਮਲ ਹਨ।



ਕਿਲਮਰ ਨੂੰ ਆਖਰੀ ਵਾਰ ਬਲਾਕਬਸਟਰ ਫਿਲਮ ਟੌਪ ਗਨ: ਮੈਵਰਿਕ ਵਿੱਚ ਦੇਖਿਆ ਗਿਆ ਸੀ। ਇਹ ਟੌਮ ਕਰੂਜ਼ ਸਟਾਰਰ ਫਿਲਮ 2021 ਵਿੱਚ ਰਿਲੀਜ਼ ਹੋਈ ਸੀ।



ਵੈਲ ਕਿਲਮਰ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਨੇ 1988 ਵਿੱਚ ਅਦਾਕਾਰਾ ਜੋਨ ਵ੍ਹੇਲੀ ਨਾਲ ਵਿਆਹ ਕੀਤਾ ਸੀ। ਹਾਲਾਂਕਿ, ਦੋਵਾਂ ਦਾ 1996 ਵਿੱਚ ਤਲਾਕ ਹੋ ਗਿਆ। ਵਾਲ ਕਿਲਮਰ ਦੇ ਦੋ ਬੱਚੇ ਮਰਸੀਡੀਜ਼ ਅਤੇ ਜੈਕ ਹਨ।