ਈਸ਼ਾ ਗੁਪਤਾ ਨੂੰ ਵੀ ਬਾਲੀਵੁੱਡ ਦੀਆਂ ਬੋਲਡ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ

ਉਹ ਅਕਸਰ ਆਪਣੇ ਕਿਲਰ ਸਟਾਈਲ ਤੇ ਗਲੈਮਰਸ ਪਹਿਰਾਵੇ ਨਾਲ ਧਿਆਨ ਖਿੱਚਦੀ ਹੈ

ਉਸਨੇ ਫਿਲਮਾਂ 'ਚ ਆਪਣੇ ਆਕਰਸ਼ਕ ਫਿਗਰ ਨੂੰ ਫਲਾਂਟ ਕਰਕੇ ਬੋਲਡ ਅਦਾਕਾਰਾ ਦਾ ਟੈਗ ਹਾਸਲ ਕੀਤਾ

ਈਸ਼ਾ ਗੁਪਤਾ ਦਾ ਜਨਮ 28 ਨਵੰਬਰ 1985 ਨੂੰ ਦਿੱਲੀ ਵਿੱਚ ਹੋਇਆ ਸੀ

ਮਾਸ ਕਮਿਊਨੀਕੇਸ਼ਨ ਦੀ ਡਿਗਰੀ ਲੈਣ ਤੋਂ ਬਾਅਦ ਈਸ਼ਾ ਨੇ ਮਾਡਲਿੰਗ ਦੀ ਦੁਨੀਆ 'ਚ ਐਂਟਰੀ ਕੀਤੀ

2007 'ਚ ਈਸ਼ਾ ਨੇ ਫੇਮਿਨਾ ਮਿਸ ਇੰਡੀਆ 'ਚ ਹਿੱਸਾ ਲਿਆ ਤੇ ਤੀਜੇ ਨੰਬਰ 'ਤੇ ਰਹੀ

2007 ਵਿੱਚ ਹੀ ਈਸ਼ਾ ਨੇ ਮਿਸ ਇੰਡੀਆ ਇੰਟਰਨੈਸ਼ਨਲ 'ਚ ਹਿੱਸਾ ਲਿਆ ਤੇ ਖਿਤਾਬ ਜਿੱਤਿਆ

ਉਸਨੇ ਮਾਡਲਿੰਗ ਦੀ ਦੁਨੀਆ 'ਤੇ ਦਬਦਬਾ ਬਣਾਇਆ ਤੇ ਕਿੰਗਫਿਸ਼ਰ ਕੈਲੰਡਰ ਦਾ ਹਿੱਸਾ ਵੀ ਬਣ ਗਈ

2012 'ਚ ਈਸ਼ਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 'ਜੰਨਤ 2' ਨਾਲ ਕੀਤੀ ਸੀ

ਉਸ ਨੇ ਵੈੱਬ ਸੀਰੀਜ਼ 'ਆਸ਼ਰਮ' 'ਚ ਆਪਣੇ ਕਿਰਦਾਰ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ