ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਦੀਆਂ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ ਉੱਤੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੀਆਂ ਹਨ। ਅਦਾਕਾਰਾ ਈਸ਼ਾ ਗੁਪਤਾ ਦੇ ਇਸ ਅੰਦਾਜ਼ ਨੂੰ ਦੇਖ ਕੇ ਤੁਸੀਂ ਵੀ ਉਨ੍ਹਾਂ ਦੀਆਂ ਤਸਵੀਰਾਂ ਤੋਂ ਨਜ਼ਰਾਂ ਨਹੀਂ ਹਟਾ ਸਕੋਗੇ। ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਦਾ ਨਾਂ ਇੰਡਸਟਰੀ ਦੀਆਂ ਮੰਨੀਆਂ-ਪ੍ਰਮੰਨੀਆਂ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਹੈ। ਈਸ਼ਾ ਗੁਪਤਾ ਅਕਸਰ ਆਪਣੇ ਗਲੈਮਰਸ ਅਤੇ ਬੋਲਡ ਲੁੱਕ ਲਈ ਲਾਈਮਲਾਈਟ 'ਚ ਰਹਿੰਦੀ ਹੈ। ਈਸ਼ਾ ਗੁਪਤਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਅਦਾਕਾਰਾ ਦਾ ਬੇਹੱਦ ਗਲੈਮਰਸ ਅਵਤਾਰ ਦੇਖਣ ਨੂੰ ਮਿਲ ਰਿਹੈ। ਉੱਪਰ ਸਾਂਝੀ ਕੀਤੀ ਗਈ ਤਾਜ਼ਾ ਫੋਟੋ ਵਿੱਚ, ਈਸ਼ਾ ਗੁਪਤਾ ਇੱਕ ਆਫ-ਵਾਈਟ ਸ਼ਾਈਨ ਥਾਈ ਹਾਈ ਸਲਿਟ ਗਾਊਨ ਵਿੱਚ ਸ਼ਾਨਦਾਰ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। ਈਸ਼ਾ ਗੁਪਤਾ ਨੇ ਸਾਲ 2012 'ਚ ਫਿਲਮ 'ਜੰਨਤ 2' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਜਿਸ 'ਚ ਉਨ੍ਹਾਂ ਦੇ ਨਾਲ ਇਮਰਾਮ ਹਾਸ਼ਮੀ ਨਜ਼ਰ ਆਏ ਸਨ। ਇਸ ਤੋਂ ਬਾਅਦ ਈਸ਼ਾ ਗੁਪਤਾ ਬਾਦਸ਼ਾਹੋ, ਟੋਟਲ ਧਮਾਲ, ਰਾਜ਼ 3, ਕਮਾਂਡੋ 2, ਰੁਸਤਮ ਵਰਗੀਆਂ ਕਈ ਵੱਡੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ। ਈਸ਼ਾ ਗੁਪਤਾ ਨੇ ਹਾਲ ਹੀ ਵਿੱਚ OTT 'ਤੇ ਵੀ ਆਪਣੀ ਸ਼ਾਨਦਾਰ ਅਦਾਕਾਰੀ ਦਿਖਾਈ ਹੈ। ਈਸ਼ਾ ਬੌਬੀ ਦਿਓਲ ਦੀ ਹਿੱਟ ਵੈੱਬ ਸੀਰੀਜ਼ 'ਆਸ਼ਰਮ 3' 'ਚ ਵੀ ਨਜ਼ਰ ਆ ਚੁੱਕੀ ਹੈ। ਈਸ਼ਾ ਗੁਪਤਾ ਹਮੇਸ਼ਾ ਆਪਣੇ ਬੋਲਡ ਅੰਦਾਜ਼ ਲਈ ਲਾਈਮਲਾਈਟ 'ਚ ਰਹਿੰਦੀ ਹੈ। ਅਦਾਕਾਰਾ ਦਾ ਇੰਸਟਾਗ੍ਰਾਮ ਅਕਾਊਂਟ ਉਹਨਾਂ ਦੀਆਂ ਗਲੈਮਰਸ ਤਸਵੀਰਾਂ ਨਾਲ ਭਰਿਆ ਹੋਇਆ ਹੈ।