ਬੇਹਿੰਮਤੇ ਨੇ ਜਿਹੜੇ, ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ, ਸੀਨਾ ਪਾੜ ਕੇ ਪੱਥਰਾਂ ਦਾ..ਇਸ ਗੱਲ ਨੂੰ ਇੱਕ ਸਾਬਕਾ ਫੌਜੀ ਨੇ ਸੱਚ ਕਰ ਦਿਖਾਇਆ ਹੈ।



2010 ਵਿੱਚ ਅਫਗਾਨਿਸਤਾਨ ਵਿੱਚ ਲੜਦਿਆਂ ਹਰੀ ਨੇ ਦੋਵੇਂ ਲੱਤਾਂ ਗੁਆ ਦਿੱਤੀਆਂ ਸਨ।



ਪਰ ਇਸ ਸਾਬਕਾ ਫੌਜੀ ਨੇ ਆਪਣੀ ਇੱਕ ਜ਼ਿੱਦ ਨੂੰ ਪੂਰਾ ਕਰ ਦਿਖਾਇਆ ਹੈ।



ਪਰ ਫਿਰ ਵੀ ਇਸ ਸਖ਼ਸ਼ ਨੇ ਆਪਣੀ ਕਾਮਯਾਬੀ ਦੇ ਝੰਡੇ ਮਾਊਂਟ ਐਵਰੈਸਟ ਉੱਤੇ ਗੱਡ ਦਿੱਤੇ ਹਨ।



ਇਸ ਸਾਬਕਾ ਫੌਜੀ ਦਾ ਨਾਂ ਹਰੀ ਬੁੱਧਮਗਰ (Hari Budhamagar) ਹੈ, ਜਿਸ ਦੀ ਉਮਰ 43 ਸਾਲ ਹੈ ਅਤੇ ਉਸ ਨੇ ਆਪਣੀਆਂ ਦੋਵੇਂ ਲੱਤਾਂ ਗੁਆਉਣ ਦੇ ਬਾਵਜੂਦ ਮਾਊਂਟ ਐਵਰੈਸਟ ਫਤਿਹ ਕਰਕੇ ਇਤਿਹਾਸ ਰਚਿਆ ਹੈ।



ਹਰੀ ਬੁੱਧਮਗਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਆਪਣੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਨੇ।



ਇਸ ਸਾਬਕਾ ਫੌਜੀ ਨੇ ਮਾਊਂਟ ਐਵਰੈਸਟ ਨੂੰ ਸਰ ਕਰਕੇ ਇਤਿਹਾਸ ਰਚਿਆ ਅਤੇ ਨਕਲੀ ਲੱਤਾਂ ਨਾਲ ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਚੋਟੀ 'ਤੇ ਪਹੁੰਚਣ ਵਾਲਾ ਪਹਿਲਾ ਵਿਅਕਤੀ ਬਣ ਗਿਆ।



43 ਸਾਲਾ ਹਰੀ ਬੁੱਧਮਾਗਰ ਨੇ ਸ਼ੁੱਕਰਵਾਰ ਦੁਪਹਿਰ ਨੂੰ 8848.86 ਮੀਟਰ ਉੱਚੀ ਪਹਾੜੀ ਚੋਟੀ ਨੂੰ ਫਤਹਿ ਕੀਤਾ।



ਸੈਰ-ਸਪਾਟਾ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ, ਦੋਹਾਂ ਪੈਰਾਂ ਤੋਂ ਦਿਵਿਆਂਗ ਸਾਬਕਾ ਸੈਨਿਕ ਹਰੀ ਬੁੱਧਮਾਗਰ ਨੇ ਸ਼ੁੱਕਰਵਾਰ ਨੂੰ ਮਾਊਂਟ ਐਵਰੈਸਟ ਨੂੰ ਸਰ ਕਰਕੇ ਇਤਿਹਾਸ ਰਚ ਦਿੱਤਾ।



ਸੋਸ਼ਲ ਮੀਡੀਆ ਉੱਤੇ ਸਾਬਕਾ ਸੈਨਿਕ ਹਰੀ ਬੁੱਧਮਾਗਰ ਦੀ ਖੂਬ ਤਾਰੀਫ ਹੋ ਰਹੀ ਹੈ ਅਤੇ ਹਰ ਕੋਈ ਹਰੀ ਬੁੱਧਮਾਗਰ ਦੇ ਜਜ਼ਬੇ ਨੂੰ ਸਲਾਮ ਕਰ ਰਹੇ ਹਨ।