'ਬ੍ਰਿਟੇਨ ਦੇ ਰਾਜੇ' ਦੀ ਤਾਜਪੋਸ਼ੀ ਅੱਜ ਬਰਤਾਨੀਆ ਵਿਚ ਹੋ ਰਹੀ ਹੈ। ਰਾਜਾ ਚਾਰਲਸ ਤੀਜਾ ਨਵਾਂ 'ਰਾਜਾ' ਬਣ ਗਿਆ ਹੈ ਤੇ ਉਹਨਾਂ ਦੀ ਪਤਨੀ ਰਾਣੀ ਕੈਮਿਲਾ ਨੂੰ ਵੀ ਉਹਨਾਂ ਦਾ ਨਾਲ ਤਾਜ ਪਹਿਨਾਇਆ ਗਿਆ ਹੈ। ਆਓ ਦੇਖਦੇ ਹਾਂ ਉਸ ਦੀਆਂ ਕੁਝ ਸ਼ਾਨਦਾਰ ਤਸਵੀਰਾਂ...



ਕਿੰਗ ਚਾਰਲਸ III ਤੇ ਮਹਾਰਾਣੀ ਕੈਮਿਲਾ ਨੂੰ ਬ੍ਰਿਟੇਨ ਦੇ ਵੈਸਟਮਿੰਸਟਰ ਐਬੇ ਚਰਚ ਵਿਖੇ ਤਾਜ ਪਹਿਨਾਇਆ ਗਿਆ। ਬ੍ਰਿਟਿਸ਼ ਸ਼ਾਹੀ ਪਰਿਵਾਰ 'ਚ 70 ਸਾਲ ਬਾਅਦ ਅਜਿਹਾ ਹੋਇਆ ਹੈ। ਇਸ ਤੋਂ ਪਹਿਲਾਂ 1953 ਵਿੱਚ ਮਹਾਰਾਣੀ ਐਲਿਜ਼ਾਬੈਥ ਦੀ ਤਾਜਪੋਸ਼ੀ ਹੋਈ ਸੀ।



ਕਿੰਗ ਚਾਰਲਸ ਦੀ 74 ਸਾਲ ਦੀ ਉਮਰ ਵਿੱਚ ਤਾਜਪੋਸ਼ੀ ਹੋਈ ਹੈ। ਇਹ ਵੈਸਟਮਿੰਸਟਰ ਐਬੇ ਚਰਚ ਦੇ ਅੰਦਰ ਦਾ ਦ੍ਰਿਸ਼ ਹੈ, ਜਿੱਥੇ ਤਾਜਪੋਸ਼ੀ ਹੋਈ ਸੀ।



ਅੰਗਰੇਜ਼ ਰਾਜੇ ਦਾ ਕਾਫਲਾ ਜਿਸ ਰਸਤੇ ਤੋਂ ਲੰਘਿਆ ਉਸ ਰਸਤੇ 'ਤੇ ਹਜ਼ਾਰਾਂ ਲੋਕ ਮੌਜੂਦ ਸਨ। ਇਸ ਦੌਰਾਨ ਮੁੱਖ ਸੜਕ ਦੇ ਦੋਵੇਂ ਪਾਸੇ ਬ੍ਰਿਟਿਸ਼ ਝੰਡੇ ਲਹਿਰਾਏ ਗਏ।



ਇਸ ਸਮਾਰੋਹ ਦੀਆਂ ਤਿਆਰੀਆਂ ਮਹੀਨਿਆਂ ਤੋਂ ਚੱਲ ਰਹੀਆਂ ਸਨ। ਰਾਜਾ ਚਾਰਲਸ ਸਫੇਦ ਘੋੜਿਆਂ ਵਾਲੇ ਰੱਥ 'ਤੇ ਬਿਰਾਜਮਾਨ ਸੀ, ਜੋ ਸੋਨੇ ਦਾ ਸੀ।



ਡਿਊਕ ਪ੍ਰਿੰਸ ਹੈਰੀ ਪਤਨੀ ਮੇਘਨ ਤੋਂ ਬਿਨਾਂ ਪਿਤਾ ਦੀ ਤਾਜਪੋਸ਼ੀ ਵਿੱਚ ਸ਼ਾਮਲ ਹੋਏ। ਹਾਲਾਂਕਿ, ਸਮਾਰੋਹ ਵਿੱਚ ਉਨ੍ਹਾਂ ਦੀ ਕੋਈ ਰਸਮੀ ਭੂਮਿਕਾ ਨਹੀਂ ਸੀ।



ਪ੍ਰਿੰਸ ਚਾਰਲਸ ਅਤੇ ਮਹਾਰਾਣੀ ਕੈਮਿਲਾ ਬਕਿੰਘਮ ਪੈਲੇਸ ਤੋਂ ਵੈਸਟਮਿੰਸਟਰ ਚਰਚ ਲਈ ਰਵਾਨਾ ਹੋਏ। ਉਨ੍ਹਾਂ ਦੇ ਬਾਡੀਗਾਰਡ ਵੀ ਨਾਲ ਤੁਰ ਰਹੇ ਸਨ।



ਆਰਚਬਿਸ਼ਪ ਨੇ ਵੈਸਟਮਿੰਸਟਰ ਐਬੇ ਚਰਚ ਵਿਖੇ ਕਿੰਗ ਚਾਰਲਸ ਨੂੰ ਸਹੁੰ ਚੁਕਾਈ। ਇਸ ਦੌਰਾਨ ਚਾਰਲਸ ਨੇ ਕਿਹਾ- ਮੈਂ ਸੇਵਾ ਕਰਨ ਆਇਆ ਹਾਂ।



ਤਾਜਪੋਸ਼ੀ ਵਿਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਵੈਸਟਮਿੰਸਟਰ ਐਬੇ ਚਰਚ ਵਿਖੇ ਦੇਖਿਆ ਜਾ ਸਕਦਾ ਹੈ।