ਵਧਦੇ ਪ੍ਰਦੂਸ਼ਣ ਕਾਰਨ ਅੱਖਾਂ 'ਚ ਜਲਨ, ਲਾਲੀ ਅਤੇ ਖੁਜਲੀ ਦੀ ਸਮੱਸਿਆ ਹੋਣ ਲੱਗਦੀ ਹੈ।
ਹਰ ਸਾਲ ਸਰਦੀਆਂ ਦੀ ਸ਼ੁਰੂਆਤ 'ਚ ਹੀ ਲੋਕ ਪ੍ਰਦੂਸ਼ਣ ਤੋਂ ਪ੍ਰੇਸ਼ਾਨ ਹੋਣ ਲੱਗਦੇ ਹਨ। ਜਿਸਦੇ ਖ਼ਤਰਨਾਕ ਅੰਜ਼ਾਮ ਹਨ।
ਜੇਕਰ ਅੱਖਾਂ 'ਚ ਜਲਨ ਜਾਂ ਖਾਰਸ਼ ਹੈ ਤਾਂ ਤੁਸੀਂ ਘਰੇਲੂ ਨੁਸਖੇ ਅਪਣਾ ਸਕਦੇ ਹੋ।
ਪ੍ਰਦੂਸ਼ਣ ਕਾਰਨ ਅੱਖਾਂ 'ਚ ਜਲਣ ਅਤੇ ਖੁਸ਼ਕੀ ਦੀ ਸਮੱਸਿਆ ਵਧ ਜਾਂਦੀ ਹੈ।
ਦੀਵਾਲੀ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਹੀ ਪ੍ਰਦੂਸ਼ਣ ਵਧਣਾ ਸ਼ੁਰੂ ਹੋ ਗਿਆ ਹੈ।
ਅੱਖਾਂ ਨੂੰ ਸਿਹਤਮੰਦ ਰੱਖਣ ਅਤੇ ਕਿਸੇ ਵੀ ਇਨਫੈਕਸ਼ਨ ਤੋਂ ਬਚਾਉਣ ਲਈ ਅੱਖਾਂ 'ਤੇ ਠੰਢਾ ਪਾਣੀ ਛਿੜਕਦੇ ਰਹੋ।
ਕਾਟਨ 'ਚ ਗੁਲਾਬ ਜਲ ਲੈ ਕੇ ਅੱਖਾਂ 'ਤੇ ਰੋਜ਼ਾਨਾ ਆਈ ਪੈਕ ਦੀ ਤਰ੍ਹਾਂ ਲਗਾਓ।
ਜੇਕਰ ਅੱਖਾਂ 'ਚ ਜਲਨ ਜਾਂ ਲਾਲੀ ਹੈ ਤਾਂ ਇਸ ਦੇ ਲਈ ਵੀ ਐਲੋਵੇਰਾ ਜੈੱਲ ਦੀ ਵਰਤੋਂ ਕਰੋ।
ਅੱਖਾਂ ਨੂੰ ਕਈ ਇਨਫੈਕਸ਼ਨਾਂ ਤੋਂ ਬਚਾਉਣ ਲਈ ਵੀ ਧਨੀਏ ਦਾ ਪਾਣੀ ਫਾਇਦੇਮੰਦ ਹੁੰਦਾ ਹੈ।
ਅੱਖਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਸੌਂਫ ਦਾ ਪਾਣੀ ਵੀ ਵਧੀਆ ਵਿਕਲਪ ਹੈ।