ਫੀਫਾ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਜਰਮਨੀ ਦੇ ਦਿੱਗਜ ਖਿਡਾਰੀ ਮਿਰੋਸਲਾਵ ਕਲੋਜ਼ ਦੇ ਨਾਮ ਹੈ। ਉਹਨਾਂ 24 ਮੈਚਾਂ ਵਿੱਚ 16 ਗੋਲ ਕੀਤੇ ਹਨ। ਉਹ 2002 ਤੋਂ 2014 ਤੱਕ ਸਾਰੇ ਚਾਰ ਵਿਸ਼ਵ ਕੱਪਾਂ ਵਿੱਚ ਜਰਮਨੀ ਦੀ ਟੀਮ ਦਾ ਹਿੱਸਾ ਰਿਹਾ ਹੈ।

ਬ੍ਰਾਜ਼ੀਲ ਦੇ ਸਟਾਰ ਖਿਡਾਰੀ ਰੋਨਾਲਡੋ ਇਸ ਸੂਚੀ 'ਚ ਦੂਜੇ ਸਥਾਨ 'ਤੇ ਹਨ। ਰੋਨਾਲਡੋ ਨੇ 19 ਮੈਚਾਂ 'ਚ 15 ਗੋਲ ਕੀਤੇ ਹਨ। ਰੋਨਾਲਡੋ ਨੇ 1998 ਦੇ ਵਿਸ਼ਵ ਕੱਪ ਵਿੱਚ ਚਾਰ ਗੋਲ ਕੀਤੇ ਸਨ। ਇਸ ਤੋਂ ਬਾਅਦ 2002 'ਚ ਉਸ ਨੇ 8 ਗੋਲ ਕੀਤੇ। ਉਹਨਾਂ ਨੇ 2002 ਦੇ ਵਿਸ਼ਵ ਕੱਪ ਫਾਈਨਲ ਵਿੱਚ ਦੋ ਗੋਲ ਕਰਕੇ ਬ੍ਰਾਜ਼ੀਲ ਨੂੰ ਖਿਤਾਬ ਦਿਵਾਇਆ।

ਜਰਮਨੀ ਦੇ ਸਟਾਰ ਸਟ੍ਰਾਈਕਰ ਗਰਡ ਮੂਲਰ ਨੇ ਸਿਰਫ਼ ਦੋ ਵਿਸ਼ਵ ਕੱਪਾਂ ਵਿੱਚ 14 ਗੋਲ ਕੀਤੇ ਹਨ। ਮੁਲਰ ਨੇ 1970 ਵਿੱਚ 10 ਗੋਲ ਕੀਤੇ। ਇਨ੍ਹਾਂ ਵਿੱਚ ਦੋ ਹੈਟ੍ਰਿਕ ਸ਼ਾਮਲ ਸਨ। ਹਾਲਾਂਕਿ, 1970 ਵਿੱਚ, ਪੱਛਮੀ ਜਰਮਨੀ ਸੈਮੀਫਾਈਨਲ ਵਿੱਚ ਬਾਹਰ ਹੋ ਗਿਆ ਸੀ। ਹਾਲਾਂਕਿ ਅਗਲੇ ਹੀ ਐਡੀਸ਼ਨ ਵਿੱਚ ਜਰਮਨੀ ਨੇ ਵਿਸ਼ਵ ਕੱਪ ਜਿੱਤ ਲਿਆ ਸੀ।