Cristiano Ronaldo 700 Club Goals: ਪੁਰਤਗਾਲ ਦੇ ਸਟਾਰ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦਾ ਜਾਦੂ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। 37 ਸਾਲਾ ਰੋਨਾਲਡੋ ਦੇ ਕਰੀਅਰ ਵਿੱਚ ਇੱਕ ਹੋਰ ਨਗੀਨਾ ਜੁੜ ਗਿਆ ਹੈ। ਰੋਨਾਲਡੋ ਨੇ ਏਵਰਟਨ ਦੇ ਖਿਲਾਫ਼ ਮੈਚ 'ਚ ਇਹ ਉਪਲੱਬਧੀ ਹਾਸਲ ਕੀਤੀ। ਮਾਨਚੈਸਟਰ ਯੂਨਾਈਟਿਡ ਫੁੱਟਬਾਲ ਕਲੱਬ (Manchester United) ਦੇ ਫਾਰਵਰਡ ਕ੍ਰਿਸਟੀਆਨੋ ਰੋਨਾਲਡੋ ਨੇ ਐਤਵਾਰ (9 ਅਕਤੂਬਰ) ਨੂੰ ਦੇਰ ਰਾਤ ਇਹ ਰਿਕਾਰਡ ਬਣਾਇਆ। ਰੋਨਾਲਡੋ ਨੇ ਆਪਣੇ ਕਲੱਬ ਕਰੀਅਰ ਵਿੱਚ 700 ਗੋਲ ਪੂਰੇ ਕੀਤੇ। ਕ੍ਰਿਸਟੀਆਨੋ ਰੋਨਾਲਡੋ ਨੇ ਪ੍ਰੀਮੀਅਰ ਲੀਗ ਮੈਚ 'ਚ ਏਵਰਟਨ ਖਿਲਾਫ਼ ਇਹ ਉਪਲੱਬਧੀ ਹਾਸਲ ਕੀਤੀ। ਇਸ ਮੈਚ ਵਿੱਚ ਮਾਨਚੈਸਟਰ ਯੂਨਾਈਟਿਡ ਨੇ ਏਵਰਟਨ ਨੂੰ 2-1 ਨਾਲ ਹਰਾਇਆ। ਕ੍ਰਿਸਟੀਆਨੋ ਰੋਨਾਲਡੋ ਨੇ 944 ਮੈਚਾਂ ਵਿੱਚ ਇਹ ਮੁਕਾਮ ਹਾਸਲ ਕੀਤਾ ਹੈ। ਉਪਰੋਕਤ ਗੋਲ ਰੋਨਾਲਡੋ ਨੇ ਸਪੋਰਟਿੰਗ ਲਿਸਬਨ, ਮਾਨਚੈਸਟਰ ਯੂਨਾਈਟਿਡ, ਰੀਅਲ ਮੈਡਰਿਡ ਅਤੇ ਜੁਵੇਂਟਸ ਲਈ ਖੇਡਦੇ ਹੋਏ ਕੀਤੇ ਹਨ। ਇਸ ਮੈਚ ਵਿੱਚ ਐਂਥਨੀ ਮਾਰਸ਼ਲ ਦੀ ਬਜਾਏ, ਕ੍ਰਿਸਟੀਆਨੋ ਰੋਨਾਲਡੋ ਇੱਕ ਬਦਲ ਵਜੋਂ ਮੈਦਾਨ ਵਿੱਚ ਦਾਖਲ ਹੋਏ ਅਤੇ ਸੀਜ਼ਨ ਦਾ ਆਪਣਾ ਪਹਿਲਾ ਪ੍ਰੀਮੀਅਰ ਲੀਗ ਗੋਲ ਕੀਤਾ। ਇਸ ਲਈ ਉਨ੍ਹਾਂ ਨੇ ਸਿਰਫ 14 ਮਿੰਟ ਲਏ। ਇਹ ਮੈਨਚੈਸਟਰ ਯੂਨਾਈਟਿਡ ਲਈ ਕ੍ਰਿਸਟੀਆਨੋ ਰੋਨਾਲਡੋ ਦਾ ਆਪਣੇ ਦੂਜੇ ਕਾਰਜਕਾਲ ਵਿੱਚ 144ਵਾਂ ਗੋਲ ਸੀ। ਉਸ ਨੇ ਮੈਚ ਦੇ 44ਵੇਂ ਮਿੰਟ ਵਿੱਚ ਗੋਲ ਕੀਤਾ