ਟੀ-20 ਵਿਸ਼ਵ ਕੱਪ 2022 'ਚ ਐਤਵਾਰ ਨੂੰ ਦੱਖਣੀ ਅਫਰੀਕਾ ਤੋਂ 5 ਵਿਕਟਾਂ ਨਾਲ ਮੈਚ ਹਾਰਨ ਤੋਂ ਬਾਅਦ ਭਾਰਤ ਦੇ ਸਾਬਕਾ ਗੇਂਦਬਾਜ਼ ਹਰਭਜਨ ਸਿੰਘ ਨੇ ਟੀਮ ਇੰਡੀਆ ਦੀ ਪਲੇਇੰਗ ਇਲੈਵਨ ਦੀ ਚੋਣ 'ਤੇ ਸਵਾਲ ਚੁੱਕੇ ਹਨ

ਪਰਥ ਦੀ ਧਮਾਕੇਦਾਰ ਪਿੱਚ 'ਤੇ ਟੀਮ ਇੰਡੀਆ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 133 ਦੌੜਾਂ ਹੀ ਬਣਾ ਸਕੀ।

ਜਵਾਬ 'ਚ ਦੱਖਣੀ ਅਫਰੀਕਾ ਨੇ ਇਸ ਆਸਾਨ ਟੀਚੇ ਨੂੰ ਪੰਜ ਵਿਕਟਾਂ ਗੁਆ ਕੇ ਹਾਸਲ ਕਰ ਲਿਆ।

ਦੱਖਣੀ ਅਫਰੀਕਾ ਖਿਲਾਫ਼ ਟੀਮ ਇੰਡੀਆ ਦੀ ਕਰਾਰੀ ਹਾਰ ਤੋਂ ਬਾਅਦ ਸਾਬਕਾ ਆਫ ਸਪਿਨਰ ਹਰਭਜਨ ਸਿੰਘ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ।

ਹਰਭਜਨ ਸਿੰਘ ਨੇ ਟੀਮ ਇੰਡੀਆ ਦੀ ਪਲੇਇੰਗ ਇਲੈਵਨ ਵਿੱਚੋਂ ਦੋ ਖਿਡਾਰੀਆਂ ਨੂੰ ਤੁਰੰਤ ਬਾਹਰ ਕਰਨ ਲਈ ਕਿਹਾ ਹੈ

ਹਰਭਜਨ ਸਿੰਘ ਦੇ ਮੁਤਾਬਕ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਅਤੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੂੰ ਟੀਮ ਇੰਡੀਆ ਦੀ ਪਲੇਇੰਗ ਇਲੈਵਨ ਤੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ।

ਹਰਭਜਨ ਸਿੰਘ ਨੇ 'ਸਪੋਰਟਸ ਟਾਕ' ਨਾਲ ਗੱਲਬਾਤ ਕਰਦਿਆਂ ਕਿਹਾ, 'ਭਾਰਤੀ ਟੀਮ ਪ੍ਰਬੰਧਨ ਨੂੰ ਖਿਡਾਰੀਆਂ ਤੋਂ ਉੱਪਰ ਉੱਠ ਕੇ ਟੀਮ ਬਾਰੇ ਠੋਸ ਫੈਸਲੇ ਲੈਣੇ ਹੋਣਗੇ।

ਕੇਐੱਲ ਰਾਹੁਲ ਭਾਵੇ ਹੀ ਮਹਾਨ ਬੱਲੇਬਾਜ਼ ਹਨ, ਪਰ ਉਹ ਇਸ ਸਮੇਂ ਫਾਰਮ 'ਚ ਨਹੀਂ ਹਨ।

ਅਜਿਹੇ 'ਚ ਕੇਐੱਲ ਰਾਹੁਲ ਦੀ ਥਾਂ ਰਿਸ਼ਭ ਪੰਤ ਨੂੰ ਟੀਮ ਇੰਡੀਆ ਦੀ ਪਲੇਇੰਗ ਇਲੈਵਨ 'ਚ ਮੌਕਾ ਦਿੱਤਾ ਜਾਣਾ ਚਾਹੀਦਾ ਹੈ।

ਹਰਭਜਨ ਸਿੰਘ ਨੇ ਕਿਹਾ, 'ਰਿਸ਼ਭ ਪੰਤ ਨੂੰ ਰੋਹਿਤ ਸ਼ਰਮਾ ਨਾਲ ਓਪਨਿੰਗ ਕਰਨੀ ਚਾਹੀਦੀ ਹੈ।' ਇਸ ਤੋਂ ਇਲਾਵਾ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਵੀ ਟੀਮ ਇੰਡੀਆ ਲਈ ਕਮਜ਼ੋਰ ਕੜੀ ਸਾਬਤ ਹੋ ਰਹੇ ਹਨ