ਹਰ ਕੋਈ ਖੂਬ ਪਾਣੀ ਪੀਣ ਦੀ ਸਲਾਹ ਦਿੰਦਾ ਹੈ। ਇਸ ਨਾਲ ਸਰੀਰ ਫਿੱਟ ਰਹਿਣ ਦਾ ਦਾਅਵਾ ਕੀਤਾ ਜਾਂਦਾ ਹੈ। ਇਹ ਸੱਚ ਹੈ ਕਿ ਪਾਣੀ ਸਰੀਰ ਲਈ ਬਹੁਤ ਜ਼ਰੂਰੀ ਹੈ। ਸਹੀ ਮਾਤਰਾ ਵਿੱਚ ਪਾਣੀ ਪੀਣ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਪਰ ਬਹੁਤੇ ਲੋਕ ਇਹ ਨਹੀਂ ਜਾਣਦੇ ਕਿ ਆਖਰ ਦਿਨ ਵਿੱਚ ਕਿੰਨਾ ਪਾਣੀ ਪੀਣਾ ਚਾਹੀਦਾ ਹੈ। ਦਰਅਸਲ ਪਾਣੀ ਜੀਵਨ ਹੈ, ਕਿਉਂਕਿ ਇਸ ਤੋਂ ਬਿਨਾਂ ਅਸੀਂ ਜ਼ਿਆਦਾ ਦੇਰ ਤੱਕ ਜ਼ਿੰਦਾ ਨਹੀਂ ਰਹਿ ਸਕਦੇ। ਮਨੁੱਖੀ ਸਰੀਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪਾਣੀ ਪਾਇਆ ਜਾਵੇਗਾ। ਪਾਣੀ ਦਾ ਸੇਵਨ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ, ਜਿਸ ਨਾਲ ਕਈ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇੱਕ ਸਿਹਤਮੰਦ ਬਾਲਗ ਨੂੰ 24 ਘੰਟਿਆਂ ਵਿੱਚ ਕਿੰਨਾ ਪਾਣੀ ਪੀਣਾ ਚਾਹੀਦਾ ਹੈ? ਘੱਟ ਪਾਣੀ ਪੀਣ ਨਾਲ ਸਰੀਰ ਦਾ ਤਾਪਮਾਨ ਸਹੀ ਨਹੀਂ ਰਹਿੰਦਾ। ਇਸ ਤੋਂ ਇਲਾਵਾ ਚਮੜੀ ਖੁਸ਼ਕ ਰਹਿੰਦੀ ਹੈ। ਸਰੀਰ ਅੰਦਰੋਂ ਜ਼ਹਿਰੀਲੇ ਪਦਾਰਥ ਬਾਹਰ ਨਹੀਂ ਆ ਪਾਉਂਦੇ। ਸਰੀਰ ਡੀ-ਹਾਈਡ੍ਰੇਟ ਹੋਣ ਲੱਗਦਾ ਹੈ। ਇਸ ਨਾਲ ਕਈ ਬਿਮਾਰੀਆਂ ਚੰਬੜਨ ਲੱਗਦੀਆਂ ਹਨ। ਜੇਕਰ ਘੱਟ ਪਾਣੀ ਪੀਣ ਦੇ ਨੁਕਸਾਨ ਹਨ ਤਾਂ ਜ਼ਿਆਦਾ ਪਾਣੀ ਵੀ ਸਿਹਤ ਲਈ ਘਾਤਕ ਹੋ ਸਕਦਾ ਹੈ। ਇਸ ਨਾਲ ਪਾਚਣ ਪ੍ਰਕ੍ਰਿਆ ਪ੍ਰਭਾਵਿਤ ਹੋ ਜਾਂਦੀ ਹੈ। ਜ਼ਿਆਦਾ ਪਾਣੀ ਪੀਣ ਨਾਲ ਪਿਸ਼ਾਬ ਨਾਲ ਕਈ ਜ਼ਰੂਰੀ ਤੱਤ ਸਰੀਰ ਤੋਂ ਬਾਹਰ ਨਿਕਲ ਜਾਂਦੀ ਹਨ। ਪੇਟ 'ਚ ਗੈਸ ਤੇ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ। ਬਹੁਤੇ ਸਿਹਤ ਮਾਹਿਰਾਂ ਅਨੁਸਾਰ ਮੈਟਾਬੋਲਿਜ਼ਮ, ਭਾਰ, ਕੱਦ ਤੇ ਚਮੜੀ ਲਈ ਰੋਜ਼ਾਨਾ 6 ਤੋਂ 8 ਗਲਾਸ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਚਮੜੀ ਟਾਈਟ, ਗਲੋਇੰਗ ਤੇ ਸਿਹਤਮੰਦ ਰਹਿੰਦੀ ਹੈ। ਉਂਝ ਪਾਣੀ ਦੀ ਮਾਤਰਾ ਬਾਰੇ ਵੱਖ-ਵੱਖ ਮਾਹਿਰਾਂ ਦੀ ਵੱਖ-ਵੱਖ ਰਾਏ ਹੈ। ਫਿਰ ਵੀ 6 ਤੋਂ 8 ਗਲਾਸ ਪਾਣੀ ਪੀਣ ਨਾਲ ਸਾਡੀ ਸਿਹਤ ਠੀਕ ਰਹਿੰਦੀ ਹੈ।