ਠੰਡ ਦੇ ਵਿੱਚ ਊਨੀ ਕੱਪੜੇ ਪਹਿਨਣ ਦਾ ਆਪਣਾ ਹੀ ਮਜ਼ਾ ਹੈ, ਇਹ ਸਰੀਰ ਨੂੰ ਗਰਮ ਰੱਖਦੇ ਹਨ। ਹਾਲਾਂਕਿ ਇਹ ਮੌਸਮ ਕਈ ਲੋਕਾਂ ਲਈ ਮੁਸ਼ਕਿਲਾਂ ਵਧਾ ਸਕਦਾ ਹੈ। ਕਿਉਂਕਿ ਇਨ੍ਹਾਂ ਨੂੰ ਪਹਿਨਣ ਤੋਂ ਬਾਅਦ ਕਈ ਲੋਕਾਂ ਨੂੰ ਸਕਿਨ ਐਲਰਜੀ ਹੋ ਜਾਂਦੀ ਹੈ। ਇਸ ਕਾਰਨ ਚਿਹਰੇ 'ਤੇ ਲਾਲੀ, ਸੋਜ, ਖੁਰਕ, ਨੱਕ ਬੰਦ ਹੋਣਾ, ਖਾਰਸ਼ ਅਤੇ ਚਮੜੀ 'ਤੇ ਧੱਫੜ ਨਜ਼ਰ ਆਉਣ ਲੱਗਦੇ ਹਨ। ਇਹ ਸਮੱਸਿਆ ਹੱਥਾਂ-ਪੈਰਾਂ ਵਿਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਸਰਦੀਆਂ ਵਿੱਚ ਉੱਨ ਦੀ ਐਲਰਜੀ ਦਾ ਇੱਕ ਹੋਰ ਕਾਰਨ ਚਮੜੀ ਦਾ ਉੱਨ ਦੇ ਸਿੱਧੇ ਸੰਪਰਕ ਵਿੱਚ ਆਉਣਾ ਹੈ। ਇਸ ਨਾਲ urticaria ਦੀ ਸਮੱਸਿਆ ਹੋ ਜਾਂਦੀ ਹੈ। ਇਸ ਸਮੱਸਿਆ ਵਿੱਚ ਪ੍ਰਭਾਵਿਤ ਹਿੱਸੇ ਦੀ ਚਮੜੀ ਲਾਲ ਹੋ ਜਾਂਦੀ ਹੈ ਅਤੇ ਜਲਨ ਦੇ ਨਾਲ-ਨਾਲ ਖੁਜਲੀ ਵੀ ਹੁੰਦੀ ਹੈ। ਕੁਝ ਲੋਕਾਂ ਨੂੰ ਇਸ ਕਾਰਨ ਨੱਕ ਅਤੇ ਅੱਖਾਂ ਵਿੱਚ ਪਾਣੀ ਆਉਣ ਦੀ ਸਮੱਸਿਆ ਹੋ ਜਾਂਦੀ ਹੈ। ਊਨੀ ਕੱਪੜਿਆਂ ਦੀਆਂ ਕਈ ਕਿਸਮਾਂ ਹਨ। ਅਜਿਹੀ ਸਥਿਤੀ ਵਿੱਚ, ਨਰਮ ਉੱਨ ਖਰੀਦੋ। ਇਸ ਤੋਂ ਇਲਾਵਾ ਊਨੀ ਕੱਪੜੇ ਪਹਿਨਣ ਤੋਂ ਪਹਿਲਾਂ ਚਮੜੀ 'ਤੇ ਕੋਲਡ ਕਰੀਮ ਜ਼ਰੂਰ ਲਗਾਓ। ਨਾਲ ਹੀ, ਉੱਨ ਦੀ ਐਲਰਜੀ ਤੋਂ ਬਚਣ ਲਈ, ਮਾਇਸਚਰਾਈਜ਼ਰ ਦੀ ਨਿਯਮਤ ਵਰਤੋਂ ਕਰਨੀ ਚਾਹੀਦੀ ਹੈ। ਸਰਦੀਆਂ 'ਚ ਨਹਾਉਣ ਤੋਂ ਬਾਅਦ ਪੂਰੇ ਸਰੀਰ 'ਤੇ ਮਾਇਸਚਰਾਈਜ਼ਰ ਜਾਂ ਫਿਰ ਨਾਰੀਅਲ ਦਾ ਤੇਲ ਲਗਾਉਣ ਨਾਲ ਕਾਫੀ ਰਾਹਤ ਮਿਲਦੀ ਹੈ। ਜੈਤੂਨ ਦੇ ਤੇਲ ਦੀ ਮਾਲਿਸ਼ ਐਲਰਜੀ ਵਾਲੀ ਚਮੜੀ 'ਤੇ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਦੇ ਨਾਲ ਫਲ ਅਤੇ ਸਬਜ਼ੀਆਂ ਦਾ ਭਰਪੂਰ ਸੇਵਨ ਕਰੋ। ਇਸ ਤੋਂ ਇਲਾਵਾ ਵਿਟਾਮਿਨ ਈ ਵਾਲੀ ਨਾਈਟ ਕ੍ਰੀਮ ਲਓ ਅਤੇ ਇਸ ਨਾਲ ਆਪਣੇ ਸਰੀਰ ਅਤੇ ਚਿਹਰੇ ਨੂੰ ਮੋਇਸਚਰਾਈਜ਼ ਕਰੋ। ਖੁਸ਼ਕ ਚਮੜੀ ਲਈ, ਤੁਸੀਂ ਗਲਿਸਰੀਨ ਅਤੇ ਗੁਲਾਬ ਜਲ ਨੂੰ ਮਿਕਸ ਕਰ ਸਕਦੇ ਹੋ ਅਤੇ ਇਸਨੂੰ ਮਾਇਸਚਰਾਈਜ਼ਰ ਦੇ ਰੂਪ ਵਿੱਚ ਲਗਾ ਸਕਦੇ ਹੋ। ਸਰਦ ਰੁੱਤ ਦੇ ਵਿੱਚ ਸਰੀਰ ਦੇ ਵਿੱਚ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਹੈ। ਜਿਸ ਕਰਕੇ ਵੀ ਚਮੜੀ ਖੁਸ਼ਕ ਹੋ ਜਾਂਦੀ ਹੈ। ਸੋ ਜਦੋਂ ਵੀ ਸਮੇਂ ਲੱਗੇ ਤਾਂ ਜ਼ਰੂਰ 10 ਮਿੰਟ ਧੁੱਪ ਸੇਕਨੀ ਚਾਹੀਦੀ ਹੈ।