ਅਜਵਾਇਣ ਦੀ ਵਰਤੋਂ ਲੋਕ ਭੋਜਨ ਦਾ ਸਵਾਦ ਵਧਾਉਣ ਲਈ ਕਰਦੇ ਹਨ। ਕਿਉਂਕਿ ਅਜਵਾਇਣ ਦਾ ਅਸਰ ਗਰਮ ਹੁੰਦਾ ਹੈ, ਇਸ ਕਾਰਨ ਸਰਦੀਆਂ ਵਿੱਚ ਇਸ ਦੀ ਵਰਤੋਂ ਸਭ ਤੋਂ ਵੱਧ ਢੁਕਵੀਂ ਹੁੰਦੀ ਹੈ।



ਜੇਕਰ ਤੁਸੀਂ ਇਸ ਦਾ ਨਿਯਮਿਤ ਸੇਵਨ ਕਰਦੇ ਹੋ ਤਾਂ ਪੇਟ ਦਰਦ, ਐਸੀਡਿਟੀ, ਕਬਜ਼ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਆਓ ਜਾਣਦੇ ਹਾਂ ਇਸ ਦਾ ਸੇਵਨ ਕਰਨ ਦਾ ਤਰੀਕਾ।



ਅਜਵਾਇਣ ਦਾ ਪਾਣੀ ਨਿਯਮਿਤ ਤੌਰ 'ਤੇ ਪੀਣ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ।



ਅਜਵਾਇਣ ਦੇ ਬੀਜਾਂ ਦਾ ਪਾਣੀ ਪੀਣ ਨਾਲ ਅਸਥਮਾ, ਜ਼ੁਕਾਮ ਅਤੇ ਖਾਂਸੀ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।



ਇਸ ਲਈ ਇਸ ਨੂੰ ਸਵੇਰੇ ਖਾਲੀ ਪਾਣੀ 'ਚ ਕੁਝ ਦੇਰ ਤੱਕ ਉਬਾਲ ਕੇ ਪੀਓ ਜਾਂ ਫਿਰ ਗਰਮ ਪਾਣੀ 'ਚ ਅਜਵਾਈਣ ਦੇ ਬੀਜ, ਅਦਰਕ, ਕਾਲੀ ਮਿਰਚ, ਲੌਂਗ ਅਤੇ ਤੁਲਸੀ ਮਿਲਾ ਕੇ ਉਬਾਲੋ ਤੇ ਛਾਣ ਕੇ ਪੀਓ।



ਅਜਵਾਇਣ ਦਾ ਪਾਣੀ ਪੀਣ ਨਾਲ ਵੀ ਸ਼ੂਗਰ ਨੂੰ ਕੰਟਰੋਲ 'ਚ ਰੱਖਿਆ ਜਾ ਸਕਦਾ ਹੈ।



ਅਜਵਾਇਣ ਦੇ ਬੀਜਾਂ ਦੀ ਵਰਤੋਂ ਨਾਲ ਕਬਜ਼ ਦੀ ਸਮੱਸਿਆ 'ਚ ਵੀ ਕਾਫੀ ਰਾਹਤ ਮਿਲਦੀ ਹੈ।



ਜੇਕਰ ਤੁਸੀਂ ਵੀ ਅਕਸਰ ਐਸੀਡਿਟੀ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਇਸ ਨੂੰ ਦੂਰ ਕਰਨ ਲਈ ਇਕ ਗਲਾਸ ਗਰਮ ਪਾਣੀ 'ਚ ਇਕ ਚੱਮਚ ਜੀਰਾ ਅਤੇ ਇਕ ਚੱਮਚ ਅਜਵਾਇਣ ਦੇ ਬੀਜਾਂ ਨੂੰ ਮਿਲਾ ਕੇ ਕੁਝ ਸੈਕਿੰਡ ਲਈ ਉਬਾਲੋ। ਫਿਰ ਥੋੜਾ ਠੰਡਾ ਹੋਣ 'ਤੇ ਇਸ ਨੂੰ ਪੀਓ।