ਪਪੀਤਾ ਉਨ੍ਹਾਂ ਫਲਾਂ 'ਚੋਂ ਹੈ, ਜੋ ਸਾਡੇ ਪਲੇਟਲੇਟ ਕਾਊਂਟ ਨੂੰ ਬਰਕਰਾਰ ਰੱਖਣ ਦੀ ਸਮਰੱਥਾ ਰੱਖਦਾ ਹੈ। ਇਸ 'ਚ ਬਹੁਤ ਸਾਰੇ ਖਣਿਜ ਹੁੰਦੇ ਹਨ, ਜੋ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਪਪੀਤੇ 'ਚ ਪਪੈਨ ਨਾਂ ਦਾ ਤੱਤ ਹੁੰਦਾ ਹੈ, ਜੋ ਪਾਚਨ ਕਿਰਿਆ ਨੂੰ ਠੀਕ ਕਰਦਾ ਹੈ ਅਤੇ ਪੇਟ ਨੂੰ ਸਿਹਤਮੰਦ ਰੱਖਦਾ ਹੈ। ਵੈਸੇ ਪਪੀਤੇ ਦੇ ਕਈ ਫਾਇਦੇ ਹੋਣ ਦੇ ਨਾਲ-ਨਾਲ ਇਸ ਦੇ ਕਈ ਨੁਕਸਾਨ ਵੀ ਹਨ। ਜੇਕਰ ਤੁਸੀਂ ਗਲਤ ਤਰੀਕੇ ਨਾਲ ਪਪੀਤੇ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ। ਖੱਟੇ ਫਲਾਂ ਨਾਲ ਪਪੀਤੇ ਨੂੰ ਕਰੋ ਨਜ਼ਰਅੰਦਾਜ਼ ਦਹੀਂ ਅਤੇ ਪਪੀਤੇ ਦਾ ਸੁਮੇਲ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਇਸ ਨੂੰ ਨਾ ਤਾਂ ਪਪੀਤੇ ਦੇ ਨਾਲ ਖਾਣਾ ਚਾਹੀਦਾ ਹੈ ਅਤੇ ਨਾ ਹੀ ਬਾਅ। ਜੇਕਰ ਤੁਸੀਂ ਪਪੀਤੇ ਦੇ ਨਾਲ ਨਿੰਬੂ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਅਨੀਮੀਆ (Anemia) ਦਾ ਮਰੀਜ਼ ਬਣਾ ਸਕਦੀ ਹੈ। ਨਿੰਬੂ-ਪਪੀਤੇ ਦਾ ਮਿਸ਼ਰਣ ਸਰੀਰ 'ਚ ਹੀਮੋਗਲੋਬਿਨ ਦੇ ਪੱਧਰ ਨੂੰ ਵਿਗਾੜ ਸਕਦਾ ਹੈ।