ਫੀਫਾ ਵਿਸ਼ਵ ਕੱਪ 2026 ਦੇ ਕੁਆਲੀਫਾਇਰ ਮੈਚ ਵਿੱਚ ਭਾਰਤ ਅਤੇ ਕੁਵੈਤ ਵਿਚਾਲੇ ਖੇਡਿਆ ਗਿਆ ਮੈਚ 0-0 ਨਾਲ ਡਰਾਅ ਰਿਹਾ।



ਇਹ ਮੈਚ ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ 'ਚ ਖੇਡਿਆ ਗਿਆ ਅਤੇ ਇਹ ਭਾਰਤੀ ਕਪਤਾਨ ਸੁਨੀਲ ਛੇਤਰੀ ਦੇ ਕਰੀਅਰ ਦਾ ਆਖਰੀ ਮੈਚ ਸੀ।



ਮੈਚ ਖਤਮ ਹੋਣ ਤੋਂ ਬਾਅਦ ਹੋਰ ਖਿਡਾਰੀਆਂ ਨੇ ਛੇਤਰੀ ਦਾ ਸਨਮਾਨ ਕੀਤਾ ਪਰ ਇਸ ਦੌਰਾਨ ਉਹ ਭਾਵੁਕ ਵੀ ਹੋ ਗਏ।



ਮੈਚ ਖਤਮ ਹੋਣ ਤੋਂ ਬਾਅਦ ਸਾਲਟ ਲੇਕ ਸਟੇਡੀਅਮ 'ਚ ਕਰੀਬ 58,000 ਲੋਕਾਂ ਨੇ ਖੜ੍ਹੇ ਹੋ ਕੇ ਉਨ੍ਹਾਂ ਦਾ ਸਵਾਗਤ ਵੀ ਕੀਤਾ।



ਦੱਸ ਦਈਏ ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਪਿਛਲੇ ਮਹੀਨੇ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ।



ਸੁਨੀਲ ਛੇਤਰੀ ਦੇ ਲਗਭਗ 20 ਸਾਲ ਲੰਬੇ ਅੰਤਰਰਾਸ਼ਟਰੀ ਕਰੀਅਰ ਦਾ ਅੰਤ ਹੋ ਗਿਆ।



ਹਾਲਾਂਕਿ ਕੁਵੈਤ ਨਾਲ ਭਾਰਤ ਦਾ ਮੈਚ ਡਰਾਅ ਰਿਹਾ ਪਰ ਇਸ ਤੋਂ ਬਾਅਦ ਸਭ ਦੀਆਂ ਨਜ਼ਰਾਂ ਸੁਨੀਲ ਛੇਤਰੀ 'ਤੇ ਟਿਕੀਆਂ ਹੋਈਆਂ ਸਨ।



ਪੂਰੀ ਭਾਰਤੀ ਟੀਮ ਨੇ ਉਸ ਨੂੰ ਗਾਰਡ ਆਫ ਆਨਰ ਵੀ ਦਿੱਤਾ ਪਰ ਇਸ ਪਲ ਨੇ ਉਨ੍ਹਾਂ ਨੂੰ ਭਾਵੁਕ ਕਰ ਦਿੱਤਾ।



ਸੁਨੀਲ ਆਪਣੇ ਹੰਝੂਆਂ 'ਤੇ ਕਾਬੂ ਨਹੀਂ ਰੱਖ ਸਕੇ ਅਤੇ ਆਪਣੀ ਜਰਸੀ ਨਾਲ ਹੰਝੂ ਪੂੰਝਦੇ ਨਜ਼ਰ ਆਏ।



ਸੁਨੀਲ ਛੇਤਰੀ ਨੇ ਆਪਣੇ ਅੰਤਰਰਾਸ਼ਟਰੀ ਫੁੱਟਬਾਲ ਕਰੀਅਰ 'ਚ 151 ਮੈਚ ਖੇਡੇ, ਜਿਸ 'ਚ ਉਨ੍ਹਾਂ ਨੇ 94 ਗੋਲ ਕੀਤੇ।



ਸੁਨੀਲ ਹੁਣ ਤੱਕ ਦੇ ਇਤਿਹਾਸ ਵਿੱਚ ਭਾਰਤੀ ਟੀਮ ਲਈ ਸਭ ਤੋਂ ਵੱਧ 4 ਹੈਟ੍ਰਿਕ ਲਗਾਉਣ ਵਾਲੇ ਖਿਡਾਰੀ ਵੀ ਸਨ।



ਛੇਤਰੀ ਅੰਤਰਰਾਸ਼ਟਰੀ ਫੁੱਟਬਾਲ ਵਿੱਚ ਦੁਨੀਆ ਦੇ ਚੌਥੇ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਸਨ।