ਪਰਿਣੀਤੀ ਚੋਪੜਾ ਨੇ ਆਪਣੀ ਮੰਗਣੀ ਵਿੱਚ ਬਹੁਤ ਮਹਿੰਗੀ ਮੁੰਦਰੀ ਪਾਈ ਸੀ। ਆਓ ਜਾਣਦੇ ਹਾਂ ਇਸ ਲਿਸਟ 'ਚ ਬੀ-ਟਾਊਨ ਦੀਆਂ ਕਿਹੜੀਆਂ ਅਭਿਨੇਤਰੀਆਂ ਸ਼ਾਮਲ ਹਨ, ਜਿਨ੍ਹਾਂ ਨੇ ਬਹੁਤ ਮਹਿੰਗੀਆਂ ਅੰਗੂਠੀਆਂ ਪਹਿਨੀਆਂ ਸਨ।



ਪਰਿਣੀਤੀ ਚੋਪੜਾ ਨੇ ਇਕ ਸੂਖਮ ਸੋਲੀਟੇਅਰ ਪਹਿਨਿਆ ਅਤੇ ਇਸ ਰਿੰਗ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ। ਕੀਮਤ ਦੀ ਗੱਲ ਕਰੀਏ ਤਾਂ ਪਰਿਣੀਤੀ ਦੀ ਮੰਗਣੀ ਦੀ ਅੰਗੂਠੀ ਦੀ ਕੀਮਤ 80 ਤੋਂ 90 ਲੱਖ ਰੁਪਏ ਦੱਸੀ ਜਾ ਰਹੀ ਹੈ।



ਆਲੀਆ ਭੱਟ ਦੀ ਮੰਗਣੀ ਦੀ ਰਿੰਗ ਨੂੰ ਰਣਬੀਰ ਕਪੂਰ ਦੇ ਲੱਕੀ ਨੰਬਰ 8 ਨਾਲ ਕਸਟਮਾਈਜ਼ ਕੀਤਾ ਗਿਆ ਸੀ, ਇਸ ਵਿੱਚ ਹੀਰਿਆਂ ਦੀ ਉੱਚ ਸ਼੍ਰੇਣੀ ਸੀ।



ਆਲੀਆ ਦੀ ਮੰਗਣੀ ਦੀ ਰਿੰਗ ਦੀ ਕੀਮਤ ਕਰੀਬ 3 ਕਰੋੜ ਰੁਪਏ ਹੈ।



ਅਦਾਕਾਰਾ ਕਿਆਰਾ ਅਡਵਾਨੀ ਇਨ੍ਹੀਂ ਦਿਨੀਂ ਆਪਣੀ ਵਿਆਹੁਤਾ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਣ ਰਹੀ ਹੈ। ਦੱਸ ਦਈਏ ਕਿ ਕਿਆਰਾ ਅਡਵਾਨੀ ਨੇ 7 ਫਰਵਰੀ ਨੂੰ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ 'ਚ ਅਦਾਕਾਰ ਸਿਧਾਰਥ ਮਲਹੋਤਰਾ ਨਾਲ ਵਿਆਹ ਕਰਵਾਇਆ ਸੀ।



ਕਿਆਰਾ ਦੀ ਮੰਗਣੀ ਦੀ ਰਿੰਗ ਦੀ ਕੀਮਤ ਲਗਭਗ 1 ਕਰੋੜ ਰੁਪਏ ਹੈ।



ਕੈਟਰੀਨਾ ਤੇ ਵਿੱਕੀ ਦੀ ਜੋੜੀ ਨੂੰ ਕਿਵੇਂ ਭੁੱਲ ਸਕਦੇ ਹਾਂ। ਇਸ ਬਾਲੀਵੁੱਡ ਜੋੜਾ ਦਾ ਵਿਆਹ ਵੀ ਖੂਬ ਸੁਰਖੀਆਂ ਵਿੱਚ ਰਿਹਾ ਸੀ। ਦੋਵਾਂ ਦੀ ਜੋੜੀ ਨੂੰ ਦਰਸ਼ਕ ਖੂਬ ਪਸੰਦ ਕਰਦੇ ਹਨ।



ਕਿਆਰਾ ਦੀ ਮੰਗਣੀ ਦੀ ਰਿੰਗ ਦੀ ਕੀਮਤ ਲਗਭਗ 1 ਕਰੋੜ ਰੁਪਏ ਹੈ।



ਦੀਪਿਕਾ ਪਾਦੁਕੋਣ ਦੀ ਮੰਗਣੀ ਦੀ ਰਿੰਗ ਕਥਿਤ ਤੌਰ 'ਤੇ 14 ਕੈਰੇਟ ਦੀ ਸੋਲੀਟੇਇਰ ਹੈ, ਜਿਸ ਦੀ ਕੀਮਤ ਲਗਭਗ 50-75 ਲੱਖ ਦੱਸੀ ਜਾਂਦੀ ਹੈ।



ਸੈਫ ਅਲੀ ਖਾਨ ਦੀ ਬੇਗਮ ਅਤੇ ਅਦਾਕਾਰਾ ਕਰੀਨਾ ਕਪੂਰ ਖਾਨ ਦੀ ਮੰਗਣੀ ਦੀ ਅੰਗੂਠੀ 5 ਕੈਰੇਟ ਦੀ ਹੀਰੇ ਦੀ ਅੰਗੂਠੀ ਸੀ। ਜਿਸ ਦੀ ਕੀਮਤ ਲਗਭਗ 2 ਕਰੋੜ ਦੱਸੀ ਜਾਂਦੀ ਹੈ।