ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਡਾ ਨੇ 13 ਮਈ ਨੂੰ ਮੰਗਣੀ ਕਰ ਲਈ ਹੈ।



ਉਨ੍ਹਾਂ ਦੀ ਮੰਗਣੀ ਦਿੱਲੀ ਦੇ ਕਪੂਰਥਲਾ ਹਾਊਸ 'ਚ ਹੋਈ, ਜਿਸ ਨੂੰ ਫੁੱਲਾਂ ਅਤੇ ਲਾਈਟਾਂ ਨਾਲ ਸਜਾਇਆ ਗਿਆ ਸੀ।



ਮੰਗਣੀ ਤੋਂ ਬਾਅਦ ਦੋਵਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਲਗਾਤਾਰ ਵਾਈਰਲ ਹੋ ਰਹੀਆਂ ਹਨ। ਜਿਨ੍ਹਾਂ ਨੇ ਪ੍ਰਸ਼ੰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਤੁਸੀ ਵੀ ਵੇਖੋ ਇਹ ਖਾਸ ਤਸਵੀਰਾਂ...



ਪਰਿਣੀਤੀ ਨੇ ਇੰਸਟਾਗ੍ਰਾਮ ਹੈਂਡਲ 'ਤੇ ਮੰਗਣੀ ਦੀਆਂ ਤਸਵੀਰਾਂ ਪੋਸਟ ਕੀਤੀਆਂ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਪਰਿਣੀਤੀ ਨਾਲ ਮੰਗੇਤਰ ਰਾਘਵ ਬੇਹੱਦ ਖੁਸ਼ ਨਜ਼ਰ ਆ ਰਹੇ ਹਨ।



ਰਾਘਵ-ਪਰਿਣੀਤੀ ਨੇ ਸ਼ਨੀਵਾਰ ਨੂੰ ਨਵੀਂ ਦਿੱਲੀ ਦੇ ਕਪੂਰਥਲਾ ਹਾਊਸ 'ਚ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ 'ਚ ਅੰਗੂਠੀ ਸਾਂਝੀ ਕੀਤੀ।



ਪ੍ਰੋਗਰਾਮ ਦੀ ਸ਼ੁਰੂਆਤ ਸਿੱਖਾਂ ਦੀ ਰਵਾਇਤੀ 'ਅਰਦਾਸ' ਨਾਲ ਹੋਈ। ਭਜਨ ਗਾਇਨ ਹੋਣ ਤੋਂ ਬਾਅਦ ਉਹ ਗੁਰਦੁਆਰੇ ਵੱਲ ਰਵਾਨਾ ਹੋਏ।



ਇਸ ਮੰਗਣੀ ਵਿੱਚ ਸਿਆਸੀ ਪਾਰਟੀਆਂ ਦੇ ਨਾਲ-ਨਾਲ ਬਾਲੀਵੁੱਡ ਸਿਤਾਰੇ ਨਜ਼ਰ ਆਏ। ਕੁੱਲ ਮਿਲਾ ਕੇ ਬੁਲਾਏ ਗਏ ਮਹਿਮਾਨਾਂ ਦੀ ਗਿਣਤੀ ਲਗਭਗ 150 ਲੋਕ ਸੀ।



ਫਿਲਹਾਲ ਪਰੀ ਅਤੇ ਰਾਘਵ ਨੂੰ ਲਗਾਤਾਰ ਪ੍ਰਸ਼ੰਸ਼ਕਾਂ ਤੋਂ ਵਧਾਈ ਮਿਲ ਰਹੀ ਹੈ। ਜਿਸਦੀਆਂ ਤਸਵੀਰਾਂ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਪਰ ਵਾਈਰਲ ਹੋ ਰਹੀਆਂ ਹਨ।



ਦੱਸ ਦੇਈਏ ਕਿ ਪਰੀ ਭੈਣ ਪ੍ਰਿਯੰਕਾ ਚੋਪੜਾ ਨਾਲ ਬੇਹੱਦ ਖਾਸ ਬਾਂਡਿੰਗ ਸ਼ੇਅਰ ਕਰਦੀ ਹੈ, ਉਹ ਬੇਹੱਦ ਖੂਬਸੂਰਤ ਅੰਦਾਜ਼ ਵਿੱਚ ਨਜ਼ਰ ਆਈ।



ਦੱਸ ਦੇਈਏ ਕਿ ਮੰਗਣੀ ਤੋਂ ਬਾਅਦ ਪਰੀ ਅਤੇ ਰਾਘਵ ਨੇ ਬਾਹਰ ਆ ਕੇ ਮੀਡੀਆ ਸਾਹਮਣੇ ਸ਼ਾਨਦਾਰ ਪੋਜ਼ ਦਿੱਤੇ। ਇਸਦੇ ਨਾਲ ਹੀ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਦੇਣ ਲਈ ਉਨ੍ਹਾਂ ਸਭ ਦਾ ਧੰਨਵਾਦ ਕੀਤਾ।