Petrol Diesel Price: ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲੰਬੇ ਸਮੇਂ ਤੋਂ ਸਥਿਰ ਹਨ। ਇਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪਿਛਲੇ ਕਈ ਮਹੀਨਿਆਂ ਤੋਂ ਨਾ ਤਾਂ ਵਧੀਆਂ ਹਨ ਅਤੇ ਨਾ ਹੀ ਘਟੀਆਂ ਹਨ। ਹਾਲਾਂਕਿ ਦੂਜੇ ਪਾਸੇ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ।

ਇਸ ਦੌਰਾਨ ਸਰਕਾਰ ਨੇ ਅੰਤਰਰਾਸ਼ਟਰੀ ਦਰਾਂ 'ਚ ਕਟੌਤੀ ਦੇ ਨਾਲ-ਨਾਲ ਦੇਸ਼ 'ਚ ਪੈਦਾ ਹੋਣ ਵਾਲੇ ਕੱਚੇ ਤੇਲ 'ਤੇ ਵਿੰਡਫਾਲ ਟੈਕਸ 'ਚ ਕਟੌਤੀ ਕੀਤੀ ਹੈ। ਇਸ ਨਾਲ ਹੀ ਡੀਜ਼ਲ ਅਤੇ ਹਵਾਬਾਜ਼ੀ ਬਾਲਣ ਦੇ ਨਿਰਯਾਤ 'ਤੇ ਡਿਊਟੀ ਵੀ ਘਟਾ ਦਿੱਤੀ ਗਈ ਹੈ।

ਪੰਜਵੇਂ ਪੰਦਰਵਾੜੇ ਦੀ ਸਮੀਖਿਆ ਵਿੱਚ, ਸਰਕਾਰ ਨੇ ਘਰੇਲੂ ਉਤਪਾਦਿਤ ਕੱਚੇ ਤੇਲ 'ਤੇ ਟੈਕਸ 13,300 ਰੁਪਏ ਪ੍ਰਤੀ ਟਨ ਤੋਂ ਘਟਾ ਕੇ 10,500 ਰੁਪਏ ਪ੍ਰਤੀ ਟਨ ਕਰ ਦਿੱਤਾ ਹੈ।

ਵਿੱਤ ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਕ ਡੀਜ਼ਲ ਦੀ ਬਰਾਮਦ 'ਤੇ ਡਿਊਟੀ 13.5 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 10 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ।

ਇਸ ਨਾਲ ਹੀ ਜਹਾਜ਼ ਈਂਧਨ ਦੀ ਬਰਾਮਦ 'ਤੇ ਡਿਊਟੀ 9 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 5 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਨਵੀਆਂ ਦਰਾਂ 17 ਸਤੰਬਰ ਤੋਂ ਲਾਗੂ ਹੋਣਗੀਆਂ।

ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 6 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਈਆਂ ਹਨ। ਇਸ ਕਾਰਨ ਵਿੰਡਫਾਲ ਗੇਨ ਟੈਕਸ ਘਟਾਇਆ ਗਿਆ ਹੈ।

ਸਤੰਬਰ 'ਚ ਭਾਰਤ ਦੁਆਰਾ ਖਰੀਦੇ ਗਏ ਕੱਚੇ ਤੇਲ ਦੀ ਔਸਤ ਕੀਮਤ 92.67 ਡਾਲਰ ਪ੍ਰਤੀ ਬੈਰਲ ਰਹੀ ਜੋ ਪਿਛਲੇ ਮਹੀਨੇ 97.40 ਡਾਲਰ ਪ੍ਰਤੀ ਬੈਰਲ ਸੀ।

ਸਤੰਬਰ 'ਚ ਭਾਰਤ ਦੁਆਰਾ ਖਰੀਦੇ ਗਏ ਕੱਚੇ ਤੇਲ ਦੀ ਔਸਤ ਕੀਮਤ 92.67 ਡਾਲਰ ਪ੍ਰਤੀ ਬੈਰਲ ਰਹੀ ਜੋ ਪਿਛਲੇ ਮਹੀਨੇ 97.40 ਡਾਲਰ ਪ੍ਰਤੀ ਬੈਰਲ ਸੀ।

ਭਾਰਤ ਨੇ ਪਹਿਲੀ ਜੁਲਾਈ ਨੂੰ ਵਿੰਡਫਾਲ ਲਾਭ ਟੈਕਸ ਲਗਾਇਆ ਸੀ। ਇਸ ਨਾਲ ਭਾਰਤ ਉਨ੍ਹਾਂ ਦੇਸ਼ਾਂ 'ਚ ਸ਼ਾਮਲ ਹੋ ਗਿਆ ਜੋ ਊਰਜਾ ਕੰਪਨੀਆਂ 'ਤੇ ਵਿੰਡਫਾਲ ਲਾਭ ਟੈਕਸ ਲਗਾ ਰਹੇ ਸਨ।

ਹਾਲਾਂਕਿ ਉਦੋਂ ਤੋਂ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਆਈ ਹੈ। ਇਸ ਨਾਲ ਤੇਲ ਉਤਪਾਦਕਾਂ ਅਤੇ ਰਿਫਾਇਨਰੀਆਂ ਦੋਵਾਂ ਦੇ ਮੁਨਾਫ਼ੇ 'ਤੇ ਅਸਰ ਪਿਆ।