ਗੌਹਰ ਖਾਨ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਦੀਆਂ ਖਬਰਾਂ ਨੂੰ ਲੈ ਕੇ ਕਾਫੀ ਚਰਚਾ 'ਚ ਹੈ

ਅਭਿਨੇਤਰੀ ਇਸ ਸਮੇਂ ਪਤੀ ਜ਼ੈਦ ਦਰਬਾਰ ਨਾਲ ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੀ ਹੈ

ਹਾਲ ਹੀ 'ਚ ਅਭਿਨੇਤਰੀ ਪਰਪਲ ਕਲਰ ਦੇ ਸੂਟ ਵਿੱਚ ਨਜ਼ਰ ਆਈ ਸੀ

ਜਿਸ 'ਚ ਉਸ ਦਾ ਲੁੱਕ ਦੇਖ ਕੇ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ

ਇਨ੍ਹਾਂ ਤਸਵੀਰਾਂ 'ਚ ਗੌਹਰ ਖਾਨ ਨੇ ਜਾਮਨੀ ਰੰਗ ਦਾ ਅਨਾਰਕਲੀ ਸੂਟ ਪਾਇਆ ਹੋਇਆ ਹੈ

ਗੌਹਰ ਖਾਨ ਨੇ ਸੂਟ ਪਾ ਕੇ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੇ ਹੋਏ ਸ਼ਾਨਦਾਰ ਪੋਜ਼ ਦਿੱਤੇ ਹਨ

ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ 'ਚ ਉਸ ਦੀ ਪ੍ਰੈਗਨੈਂਸੀ ਦੀ ਚਮਕ ਸਾਫ ਦਿਖਾਈ ਦੇ ਰਹੀ ਹੈ

ਉਸ ਦੇ ਚਿਹਰੇ 'ਤੇ ਉਸ ਦੀ ਇਹ ਮੁਸਕਰਾਹਟ ਤਸਵੀਰਾਂ ਨੂੰ ਚਾਰ ਚੰਨ ਲਗਾ ਰਹੀ ਹੈ

ਗੌਹਰ ਦੇ ਪਹਿਰਾਵੇ ਵਿੱਚ ਨੇਕਲਾਈਨ ਤੇ ਸਲੀਵਜ਼ 'ਤੇ ਸੁਨਹਿਰੀ ਜ਼ਰੀ ਦੀ ਕਢਾਈ ਕੀਤੀ ਗਈ ਸੀ

ਉਸਨੇ ਆਪਣੇ ਲੁੱਕ ਨੂੰ ਸ਼ੀਅਰ ਮੈਚਿੰਗ ਦੁਪੱਟੇ ਦੇ ਨਾਲ ਬਾਰਡਰ 'ਤੇ ਇਸੇ ਤਰ੍ਹਾਂ ਦੀ ਕਢਾਈ ਦੇ ਨਾਲ ਪੂਰਾ ਕੀਤਾ