Nagin Take Revenge On Naga's Death: ਜ਼ਿਆਦਾਤਰ ਲੋਕਾਂ ਨੇ ਇਹ ਗੱਲ ਸੁਣੀ ਹੋਏਗੀ ਕਿ ਨਾਗ ਦੀ ਮੌਤ ਦਾ ਬਦਲਾ ਨਾਗਿਨ ਲੈਂਦੀ ਹੈ। ਹਾਲਾਂਕਿ ਸੱਪਾਂ ਦਾ ਕਿਸੇ ਤਰ੍ਹਾਂ ਦਾ ਕੋਈ ਸਮਾਜਿਕ ਬੰਧਨ ਨਹੀਂ ਹੁੰਦਾ। ਨਾ ਹੀ ਸੱਪ ਹਮਲਾ ਕਰਨ ਵਾਲੇ ਨੂੰ ਪਛਾਣ ਪਾਉਂਦੇ ਹਨ। ਸੱਪਾਂ ਦੀ ਯਾਦਦਾਸ਼ਤ ਇੰਨੀ ਤੇਜ਼ ਨਹੀਂ ਹੁੰਦੀ। ਅਜਿਹਾ ਵਹਿਮ ਫੈਲਾਉਣ ਵਿੱਚ ਫਿਲਮਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ। ਅਸਟ੍ਰੇਲੀਆ ਦੇ ਪ੍ਰਸਿੱਧ ਵਿਕਟੋਰੀਆ ਮਿਊਜ਼ਿਮ ਵਿੱਚ ਸੱਪਾਂ ਦੀਆਂ ਸਭ ਤੋਂ ਜ਼ਿਆਦਾ ਪ੍ਰਜਾਤੀਆਂ ਹਨ। ਉਨ੍ਹਾਂ ਦੇ ਅਧਿਐਨ ਤੋਂ ਬਾਅਦ ਹੀ ਇਹ ਜਾਣਕਾਰੀ ਦਿੱਤੀ ਗਈ ਹੈ। ਇੱਕ ਮਿੱਥ ਇਹ ਵੀ ਹੈ ਕਿ ਸੱਪ ਦਾ ਹਮੇਸ਼ਾ ਜੋੜਾ ਚੱਲਦਾ ਹੈ। ਅਕਸਰ ਪ੍ਰੇਮ ਅਤੇ ਸੰਭੋਗ ਦੇ ਦੌਰਾਨ ਹੀ ਦੋ ਸੱਪ ਇੱਕ ਜਗ੍ਹਾਂ ਉੱਪਰ ਹੁੰਦੇ ਹਨ। ਪਰ ਉਹ ਇੱਕਠੇ ਨਹੀਂ ਚੱਲਦੇ ਹਨ।