ਹੋਲੀ ਦਾ ਤਿਉਹਾਰ ਮੁੱਖ ਤੌਰ 'ਤੇ ਭਾਰਤ ਵਿੱਚ ਮਨਾਇਆ ਜਾਂਦਾ ਹੈ, ਪਰ ਇਹ ਤਿਉਹਾਰ ਭਾਰਤ ਦੀਆਂ ਸਰਹੱਦਾਂ ਪਾਰ ਕਰ ਗਿਆ ਹੈ ਅਤੇ ਦੁਨੀਆ ਦੇ ਕਈ ਹੋਰ ਦੇਸ਼ਾਂ ਵਿੱਚ ਵੀ ਮਨਾਇਆ ਜਾਂਦਾ ਹੈ

ਨੇਪਾਲ ਵਿੱਚ ਹੋਲੀ ਦਾ ਤਿਉਹਾਰ ਦੋ ਦਿਨ ਚੱਲਦਾ ਹੈ। ਪਹਿਲੇ ਦਿਨ ਹੋਲਿਕਾ ਦਹਿਨ ਕੀਤਾ ਜਾਂਦਾ ਹੈ ਅਤੇ ਦੂਜੇ ਦਿਨ ਲੋਕ ਇੱਕ ਦੂਜੇ 'ਤੇ ਰੰਗ ਲਗਾ ਕੇ ਜਸ਼ਨ ਮਨਾਉਂਦੇ ਹਨ।

ਹੋਲੀ ਦਾ ਤਿਉਹਾਰ ਮਾਰੀਸ਼ਸ 'ਚ ਵੀ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਜੋ ਕਿ ਹਿੰਦ ਮਹਾਸਾਗਰ ਵਿੱਚ ਸਥਿਤ ਇੱਕ ਟਾਪੂ ਦੇਸ਼ ਹੈ। ਹੋਲੀ ਨੂੰ ਮਾਰੀਸ਼ਸ ਵਿੱਚ ਫਗਵਾ ਵਜੋਂ ਜਾਣਿਆ ਜਾਂਦਾ ਹੈ।