ਸਾਡੇ ਦੇਸ਼ ਵਿੱਚ ਕਈ ਅਜਿਹੀਆਂ ਥਾਵਾਂ ਹਨ ਜਿਨ੍ਹਾਂ ਦਾ ਰਹੱਸ ਅੱਜ ਤੱਕ ਕੋਈ ਹੱਲ ਨਹੀਂ ਕਰ ਸਕਿਆ ਹੈ। ਇਨ੍ਹਾਂ ਵਿੱਚੋਂ ਇੱਕ ਕੇਰਲ ਦਾ ਇੱਕ ਪਿੰਡ ਹੈ। ਜਿੱਥੇ ਹਰ ਘਰ ਵਿੱਚ ਸਿਰਫ ਜੁੜਵਾਂ ਬੱਚੇ ਹੀ ਪੈਦਾ ਹੁੰਦੇ ਹਨ। ਅਸੀਂ ਗੱਲ ਕਰ ਰਹੇ ਹਾਂ ਕੇਰਲ ਦੇ ਮੱਲਾਪੁਰਮ (Malappuram) ਜ਼ਿਲ੍ਹੇ ਦੇ ਇੱਕ ਕੋਡਿੰਹੀ(Kodinhi) ਪਿੰਡ ਦੀ। ਇਸ ਪਿੰਡ ਦੇ ਹਰ ਘਰ ਵਿੱਚ ਜੁੜਵਾ ਬੱਚੇ ਪੈਦਾ ਹੁੰਦੇ ਹਨ ਜਿਸ ਕਰਕੇ ਇਸ ਪਿੰਡ ਨੂੰ ਜੁੜਵਾਂ ਦਾ ਪਿੰਡ(Twins Village ) ਵੀ ਕਿਹਾ ਜਾਂਦਾ ਹੈ। ਇੱਕ ਰਿਪੋਰਟ ਮੁਤਾਬਕ ਇੱਥੇ 2000 ਪਰਿਵਾਰਾਂ ਵਿੱਚ 550 ਜੁੜਵਾ ਹਨ। ਸਰਕਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਸਾਲ 2008 ਦੇ ਅੰਦਾਜ਼ੇ ਮੁਤਾਬਕ ਇੱਥੇ 280 ਜੁੜਵਾ ਬੱਚੇ ਸਨ। ਪਿੰਡ ਦੇ ਜ਼ਿਆਦਾਤਰ ਬੱਚੇ 15 ਸਾਲ ਤੋਂ ਘੱਟ ਉਮਰ ਦੇ ਹਨ। ਇੱਕੋ ਸਕੂਲ ਦੇ ਵਿੱਚ 80 ਜੁੜਵੇਂ ਬੱਚੇ ਹਨ। ਇਸ ਪਿੰਡ ਵਿੱਚ ਭਾਵੇਂ ਸਕੂਲ ਹੋਵੇ ਜਾਂ ਬਾਜ਼ਾਰ, ਹਰ ਪਾਸੇ ਜੁੜਵੇਂ ਬੱਚੇ ਹੀ ਨਜ਼ਰ ਆਉਂਦੇ ਹਨ। ਪੂਰੇ ਭਾਰਤ ਵਿੱਚ 1000 ਬੱਚਿਆਂ ਵਿੱਚੋਂ ਸਿਰਫ਼ 9 ਬੱਚੇ ਹੀ ਜੁੜਵਾਂ ਜਨਮ ਲੈਂਦੇ ਹਨ। ਇਸ ਪਿੰਡ ਵਿੱਚ ਹਰ 1000 ਵਿੱਚੋਂ 45 ਜੁੜਵਾਂ ਬੱਚੇ ਪੈਦਾ ਹੁੰਦੇ ਹਨ।