ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਆਧਾਰ ਕਾਰਡ ਦੇ ਵੇਰਵੇ ਕਿਤੇ ਵੀ ਲੀਕ ਨਾ ਹੋਣ, ਤਾਂ ਮਾਸਕ ਵਾਲਾ ਆਧਾਰ ਕਾਰਡ ਕੋਲ ਰੱਖੋ

Published by: ਗੁਰਵਿੰਦਰ ਸਿੰਘ

ਮਾਸਕ ਆਧਾਰ ਕਾਰਡ 'ਚ ਪਹਿਲੇ 8 ਅੰਕ ਲੁਕੇ ਹੋਏ ਹੁੰਦੇ ਨੇ, ਜਿਸ ਦਾ ਮਤਲਬ ਲੋਕ ਸਿਰਫ ਆਖਰੀ 4 ਅੰਕ ਹੀ ਦੇਖ ਸਕਦੇ ਹਨ।

ਮਾਸਕ ਵਾਲੇ ਆਧਾਰ ਕਾਰਡ ਨੂੰ ਡਾਊਨਲੋਡ ਕਰਨਾ ਵੀ ਕਾਫ਼ੀ ਆਸਾਨ ਹੈ।

Published by: ਗੁਰਵਿੰਦਰ ਸਿੰਘ

ਤੁਸੀਂ UIDAI ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਮਾਸਕ ਵਾਲੇ ਆਧਾਰ ਕਾਰਡ ਨੂੰ ਆਸਾਨੀ ਨਾਲ ਡਾਊਨਲੋਡ ਕਰ ਸਕਦੇ ਹੋ।

Published by: ਗੁਰਵਿੰਦਰ ਸਿੰਘ

ਸਭ ਤੋਂ ਪਹਿਲਾਂ UIDAI ਦੇ ਅਧਿਕਾਰਤ ਪੋਰਟਲ (https://uidai.gov.in/) 'ਤੇ ਜਾਓ। ਇਸ ਤੋਂ ਬਾਅਦ ਹੁਣ ਆਧਾਰ ਸੈਕਸ਼ਨ 'ਤੇ ਜਾ ਕੇ 'My Aadhaar' ਦੇ ਆਪਸ਼ਨ 'ਤੇ ਕਲਿੱਕ ਕਰੋ।

ਕਲਿੱਕ ਕਰਨ ਤੋਂ ਬਾਅਦ, ਤੁਹਾਨੂੰ ਇੱਥੇ ਆਪਣਾ ਆਧਾਰ ਨੰਬਰ ਦਰਜ ਕਰਕੇ ਕੈਪਚਾ ਭਰਨਾ ਹੋਵੇਗਾ। ਇਸ ਤੋਂ ਬਾਅਦ Send OTP ਵਿਕਲਪ ਚੁਣੋ।

ਆਧਾਰ ਨਾਲ ਰਜਿਸਟਰ ਕੀਤੇ ਗਏ ਮੋਬਾਈਲ ਨੰਬਰ 'ਤੇ ਇੱਕ OTP ਆਵੇਗਾ ਜੋ ਤੁਹਾਨੂੰ ਭਰਨਾ ਹੋਵੇਗਾ।

Published by: ਗੁਰਵਿੰਦਰ ਸਿੰਘ

ਇੱਕ ਵਾਰ OTP ਦੀ ਪੁਸ਼ਟੀ ਹੋਣ ਤੋਂ ਬਾਅਦ, ਡਾਊਨਲੋਡ ਵਿਕਲਪ ਤੁਹਾਡੇ ਸਾਹਮਣੇ ਦਿਖਾਈ ਦੇਵੇਗਾ।

Published by: ਗੁਰਵਿੰਦਰ ਸਿੰਘ

ਜਿਵੇਂ ਹੀ ਤੁਸੀਂ ਡਾਊਨਲੋਡ ਵਿਕਲਪ ਨੂੰ ਚੁਣਦੇ ਹੋ, ਤੁਹਾਨੂੰ ਚੈੱਕਬਾਕਸ ਵਿੱਚ ਪੁੱਛਿਆ ਜਾਵੇਗਾ ਕਿ ਕੀ ਤੁਸੀਂ ਮਾਸਕ ਵਾਲਾ ਆਧਾਰ ਕਾਰਡ ਡਾਊਨਲੋਡ ਕਰਨਾ ਚਾਹੁੰਦੇ ਹੋ। ਤੁਹਾਨੂੰ ਇੱਥੇ ਟਿਕ ਕਰਨਾ ਹੋਵੇਗਾ।

ਚੈੱਕਬਾਕਸ 'ਤੇ ਨਿਸ਼ਾਨ ਲਗਾ ਕੇ ਸਬਮਿਟ ਕਰਨ ਤੋਂ ਬਾਅਦ, ਮਾਸਕ ਵਾਲਾ ਆਧਾਰ ਕਾਰਡ ਡਾਊਨਲੋਡ ਹੋ ਜਾਵੇਗਾ।