ਮੱਛੀਆਂ ਦੇ ਪਾਣੀ ਪੀਣ ਦਾ ਤਰੀਕਾ ਉਨ੍ਹਾਂ ਦੇ ਰਹਿਣ ਦੇ ਸਥਾਨ ਉੱਤੇ ਨਿਰਭਰ ਕਰਦਾ ਹੈ ਮਿੱਠੇ ਤੇ ਖਾਰੇ ਪਾਣੀ ਵਿੱਚ ਰਹਿਣ ਵਾਲੀਆਂ ਮੱਛੀਆਂ ਦੇ ਸਰੀਰ ਦੀ ਜ਼ਰੂਰਤ ਵੱਖਰੀ ਹੁੰਦੀ ਹੈ। ਖਾਰੇ ਪਾਣੀ ਵਿੱਚ ਨਮਕ ਦੀ ਮਾਤਰਾ ਬਹੁਤ ਹੁੰਦੀ ਹੈ ਇਸ ਲਈ ਖਾਰੇ ਪਾਣੀ ਦੀਆਂ ਮੱਛੀਆਂ ਦੇ ਸਰੀਰ ਤੋਂ ਪਾਣੀ ਲਗਾਤਾਰ ਬਾਹਰ ਨਿਕਲਦਾ ਰਹਿੰਦਾ ਹੈ। ਇਨ੍ਹਾਂ ਦੇ ਵਿਸ਼ੇਸ਼ ਗਿਲਸ ਹੁੰਦੇ ਨੇ ਜੋ ਜਿਆਦਾ ਨਮਕ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ। ਉਨ੍ਹਾਂ ਦੇ ਸਰੀਰ ਵਿੱਚ ਪਾਣੀ ਦੀ ਮਾਤਰਾ ਬਾਹਰ ਦੇ ਪਾਣੀ ਤੋਂ ਘੱਟ ਹੁੰਦੀ ਹੈ। ਮਿੱਠੇ ਪਾਣੀ ਦੀਆਂ ਮੱਛੀਆਂ ਜਿਆਦਾ ਪਾਣੀ ਨਹੀਂ ਪੀਦੀਆਂ ਉਨ੍ਹਾਂ ਦੀਆਂ ਕਿਡਨੀਆਂ ਤੇ ਗਿਲਸ ਜਿਆਦਾ ਪਾਣੀ ਨੂੰ ਸਰੀਰ ਤੋਂ ਬਾਹਰ ਕੱਢਣ ਵਿੱਚ ਮਦਦ ਕਰਦੀਆਂ ਹਨ।