ਸਿਹਤਮੰਦ ਰਹਿਣ ਲਈ ਫਲਾਂ ਨੂੰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਕੁਝ ਲੋਕ ਇਨ੍ਹਾਂ ਦੀ ਚਾਟ ਬਣਾ ਕੇ ਖਾਂਦੇ ਹਨ। ਉੱਥੇ ਹੀ ਕਈ ਲੋਕ ਇਸ ਦਾ ਜੂਸ ਬਣਾ ਕੇ ਪੀਂਦੇ ਹਨ। ਬਾਜ਼ਾਰ ਵਿੱਚ ਅੱਜ ਕੱਲ੍ਹ ਹਰ ਮੌਸਮ ਦਾ ਫਲ ਆਸਾਨੀ ਨਾਲ ਮਿਲ ਜਾਂਦਾ ਹੈ। ਪਰ ਅੱਜ ਅਸੀਂ ਇੱਕ ਅਜਿਹੇ ਫਲ ਬਾਰੇ ਦੱਸਣ ਜਾ ਰਹੇ ਹਾਂ ਜੋ ਪੱਕਣ ਤੋਂ ਬਾਅਦ ਖੱਟਾ ਤੇ ਜਦੋਂ ਕਿ ਕੱਚਾ ਮਿੱਠਾ ਲਗਦਾ ਹੈ। ਦਰਅਸਲ, ਅਸੀਂ ਗੱਲ ਕਰ ਰਹੇ ਹਾਂ ਅਨਾਨਾਸ ਦੀ, ਅਨਾਨਾਸ ਇੱਕ ਅਜਿਹਾ ਫਲ ਹੈ ਜੋ ਕੱਚਾ ਹੋਣਾ ਉੱਤੇ ਮਿੱਠਾ ਤੇ ਪੱਕਣ ਤੋਂ ਬਾਅਦ ਖੱਟਾ ਲੱਗਦਾ ਹੈ। ਅਨਾਨਾਸ ਵਿੱਚ ਵਿਟਾਮਿਨ ਬੀ, ਵਿਟਾਮਿਨ ਸੀ, ਮੈਗਨੀਜ ਤੇ ਫਾਇਬਰ ਸਮੇਤ ਕਈ ਤੱਤ ਪਾਏ ਜਾਂਦੇ ਹਨ। ਕਈ ਦੇਸ਼ਾਂ ਵਿੱਚ ਅਨਾਨਸ ਦੀ ਖੇਤੀ ਹੁੰਦੀ ਹੈ ਜਿਨ੍ਹਾਂ ਵਿੱਚ ਦੱਖਣੀ ਅਮਰੀਕਾ ਤੇ ਦੱਖਣੀ ਬ੍ਰਾਜ਼ੀਲ ਖ਼ਾਸ ਤੌਰ ਉੱਤੇ ਸ਼ਾਮਲ ਹਨ। ਜੇ ਮੀਟ ਬਣਾਉਂਦੇ ਸਮੇਂ ਅਨਾਨਾਸ ਦਾ ਰਸ ਪਾਇਆ ਜਾਵੇ ਤਾਂ ਇਸ ਨਾਲ ਇਹ ਛੇਤੀ ਨਰਮ ਹੋ ਜਾਂਦਾ ਹੈ ਦੁਨੀਆ ਭਰ ਵਿੱਚ ਅਨਾਨਾਸ ਦੀਆਂ 37 ਤੋਂ ਜ਼ਿਆਦਾ ਕਿਸਮਾਂ ਪਾਈਆਂ ਜਾਂਦੀਆਂ ਹਨ ਤੇ ਹਰ ਕਿਸੇ ਦਾ ਸਵਾਦ ਵੱਖੋ-ਵੱਖਰਾ ਹੈ। ਅਨਾਨਾਸ ਦਾ ਪੌਦਾ ਕਈ ਸਾਲ ਤੱਕ ਜਿਉਂਦਾ ਰਹਿੰਦਾ ਹੈ ਪਰ ਇਹ ਇੱਕ ਵਾਰ ਹੀ ਫਲ ਦਿੰਦਾ ਹੈ।