15 ਅਗਸਤ ਨੂੰ ਪੂਰੇ ਦੇਸ਼ ਵੱਲੋਂ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੈ। ਹਾਲਾਂਕਿ ਇਸ ਦੌਰਾਨ ਕੁਝ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਹਨ ਜਿਸ ਵਿੱਚ ਤਿਰੰਗੇ ਦਾ ਅਪਮਾਨ ਕੀਤਾ ਜਾਂਦਾ ਹੈ ਜਾਂ ਫਿਰ ਸੜਕਾਂ 'ਤੇ ਡਿੱਗਿਆ ਮਿਲਦਾ ਹੈ। ਇਸ ਸਾਲ ਦੇਸ਼ 78ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਤਿਰੰਗੇ ਦਾ ਸਨਮਾਨ ਕਰਨਾ ਦੇਸ਼ ਦੇ ਹਰ ਨਾਗਰਿਕ ਦਾ ਅਧਿਕਾਰ ਹੁੰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਤਿਰੰਗੇ ਦਾ ਅਪਮਾਨ ਕਰਨ ਉੱਤੇ ਕਿੰਨੀ ਸਜ਼ਾ ਮਿਲਦੀ ਹੈ। ਜੇ ਕੋਈ ਤਿਰੰਗੇ ਦਾ ਅਪਮਾਨ ਕਰਦਾ ਹੈ ਤਾਂ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ। ਤਿਰੰਗੇ ਦਾ ਅਪਮਾਨ ਕਰਨ ਉੱਤੇ ਤਿੰਨ ਸਾਲ ਦੀ ਸਜ਼ਾ ਤੇ ਜੁਰਮਾਨਾ ਕੀਤਾ ਜਾਂਦਾ ਹੈ। ਨਵੇਂ ਨਿਯਮਾ ਤਹਿਤ ਤਿਰੰਗੇ ਨੂੰ 24 ਘੰਟਿਆਂ ਤੱਕ ਲਹਿਰਾਇਆ ਜਾ ਸਕਦਾ ਹੈ।