ਮਾਲਦੀਵ ਵਿੱਚ ਸ਼ਰਾਬ ਪੀਣ ਲਈ ਸਖ਼ਤ ਸਜ਼ਾ ਦੀ ਵਿਵਸਥਾ ਹੈ। ਮਾਲਦੀਵ ਇੱਕ ਮੁਸਲਿਮ ਬਹੁ ਗਿਣਤੀ ਵਾਲਾ ਦੇਸ਼ ਹੈ ਤੇ ਇਸਲਾਮਿਕ ਕਾਨੂੰਨਾਂ ਦੀ ਪਾਲਣਾ ਕਰਦਾ ਹੈ। ਜਿਸ ਵਿੱਚ ਸ਼ਰਾਬ ਪੀਣ ਉੱਤੇ ਰੋਕ ਲਾਈ ਗਈ ਹੈ। ਮਾਲਦੀਵ ਵਿੱਚ ਸ਼ਰਾਬ ਦਾ ਸੇਵਨ ਕੇਵਲ ਕੁਝ ਵਿਸ਼ੇ ਟੂਰਿਸਟ ਸਥਾਨਾਂ ਉੱਤੇ ਮਨਜ਼ੂਰਸ਼ੁਦਾ ਹੈ। ਜਿੱਥੇ ਵਿਦੇਸ਼ੀ ਯਾਤਰੀਆਂ ਨੂੰ ਸ਼ਰਾਬ ਪਰੋਸੀ ਜਾਂਦੀ ਹੈ ਸਥਾਨਕ ਲੋਕਾਂ ਲਈ ਸ਼ਰਾਬ ਦਾ ਸੇਵਨ, ਵਿੱਕਰੀ ਤੇ ਉਤਪਾਦਨ ਪੂਰੀ ਤਰ੍ਹਾਂ ਨਾਲ ਬੈਨ ਹੈ। ਜੇ ਕੋਈ ਸਥਾਨਕ ਵਿਅਕਤੀ ਸ਼ਰਾਬ ਪੀਂਦਾ ਫੜ੍ਹਿਆ ਜਾਂਦਾ ਹੈ ਤਾਂ ਉਸ ਨੂੰ ਜੇਲ੍ਹ, ਜਾਂ ਭਾਰੀ ਜੁਰਮਾਨਾ ਜਾ ਫਿਰ ਦੋਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਲਦੀਵ ਵਿੱਚ ਸਥਾਨਕ ਲੋਕਾਂ ਲਈ ਸ਼ਰਾਬ ਪੀਣਾ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ।