Israel ਤੇ ਹਿਜ਼ਬੁੱਲਾ ਦੀ ਲੜਾਈ ਆਪਣੇ ਜ਼ੋਬਨ ਉੱਤੇ ਹੈ। ਦੋਵਾਂ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣੇ ਬੈਠੇ ਹਨ। Israel ਨੇ ਲੰਘੇ ਦਿਨ ਹਿਜ਼ਬੁੱਲਾ ਦੇ ਚੀਫ਼ ਨਸਰੱਲਾ ਨੂੰ ਢੇਰ ਕੀਤਾ ਹੈ। ਇਸ ਤੋਂ ਬਾਅਦ ਰਿਹਾ ਜਾ ਰਿਹਾ ਹੈ ਕਿ ਈਰਾਨ ਦੇ ਵੀ ਵੱਡੇ ਲੀਡਰ ਸੁਰੱਖਿਅਤ ਥਾਵਾਂ ਉੱਤੇ ਚਲੇ ਗਏ ਹਨ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ Israel ਨੇ ਸਭ ਤੋਂ ਪਹਿਲਾਂ ਕਿਹੜੇ ਦੇਸ਼ ਖ਼ਿਲਾਫ਼ ਯੁੱਧ ਲੜਿਆ ਸੀ। Israel ਨੇ ਸਭ ਤੋਂ ਪਹਿਲਾ ਯੁੱਧ ਅਰਬ ਦੇਸ਼ਾਂ ਦੇ ਖ਼ਿਲਾਫ਼ ਲੜਿਆ ਸੀ। ਇਹ ਯੁੱਧ Israel ਨੇ ਆਪਣੀ ਸਥਾਪਨਾ ਦੇ ਤੁਰੰਤ ਬਾਅਦ 1948 ਵਿੱਚ ਲੜਿਆ ਸੀ। ਇਸ ਯੁੱਧ ਨੂੰ ਅਸੀਂ ਅਰਬ-Israel ਯੁੱਧ ਦੇ ਨਾਂਅ ਨਾਲ ਜਾਣਦੇ ਹਾਂ। ਇਸ ਯੁੱਧ ਵਿੱਚ ਮਿਸਰ, ਇਰਾਕ, ਸੀਰੀਆ ਤੇ ਲੇਬਨਾਨ ਨੇ Israel ਉੱਤੇ ਹਮਲਾ ਕੀਤਾ ਸੀ।