ਗੱਡੀ ਚਲਾਉਂਦੇ ਸਮੇਂ ਜੇ ਤੁਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਅਜਿਹੇ ਵਿੱਚ ਤੁਹਾਡਾ ਚਲਾਨ ਕੱਟਿਆ ਜਾਣਾ ਯਕੀਨਨ ਹੈ। ਆਓ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਵੱਡੇ ਟ੍ਰੈਫਿਕ ਚਲਾਨ ਕਿੱਥੇ ਹੁੰਦੇ ਹਨ। ਬੈਲਜ਼ੀਅਮ ਓਵਰਸਪੀਡ ਦੇ ਮਾਮਲੇ ਵਿੱਚ ਕਾਫ਼ੀ ਗੰਭੀਰ ਹੈ। ਇੱਥੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਈ ਨਿਯਮ ਬਣਾਏ ਗਏ ਹਨ। ਬੈਲਜ਼ੀਅਮ ਵਿੱਚ ਓਵਰਸਪੀਡਿੰਗ ਕਰਨ ਉੱਤੇ 2,51,87,056 ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ। ਅਰਜਨਟੀਨਾ ਵਿੱਚ ਵੀ ਗੱਡੀ ਜ਼ਿਆਦਾ ਤੇਜ਼ ਚਲਾਉਣ ਨਾਲ 4,13,116 ਰੁਪਏ ਦਾ ਜੁਰਮਾਨ ਲਾਇਆ ਜਾਂਦਾ ਹੈ। ਤੇਜ਼ ਗੱਡੀ ਚਲਾਉਣ ਬਦਲੇ ਉੱਤਰੀ ਕੋਰੀਆ ਸਭ ਤੋਂ ਜ਼ਿਆਦਾ ਜੁਰਮਾਨਾ ਲੈਂਦਾ ਹੈ। ਉੱਥੇ ਗੱਡੀ ਨਜਾਇਜ਼ ਤੇਜ਼ ਚਲਾਉਣ ਬਦਲੇ 2,22,352 ਰੁਪਏ ਦਾ ਚਲਾਨ ਭਰਨਾ ਪੈਂਦਾ ਹੈ।