ਪਿਛਲੇ ਹਫਤੇ ਸੰਸਦ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇੱਕ ਆਂਕੜਾ ਪੇਸ਼ ਕੀਤਾ ਗਿਆ ਸੀ। ਜਿਸ ਦੇ ਮੁਤਾਬਕ, 2019 ਤੋਂ 2021 ਦੇ ਵਿਚਾਲੇ 18 ਸਾਲ ਤੋਂ ਉੱਪਰ ਦੀਆਂ 10,61,648 ਮਹਿਲਾਵਾਂ ਲਾਪਤਾ ਹੋਈਆਂ ਹਨ। 18 ਸਾਲ ਤੋਂ ਘੱਟ ਉਮਰ ਦੀਆਂ 2,51,430 ਕੁੜੀਆਂ ਲਾਪਤਾ ਹੋਈਆਂ ਹਨ। ਆਓ ਦੱਸਦੇ ਹਾਂ ਕਿਹੜੇ ਸੂਬੇ ਵਿੱਚ ਸਭ ਤੋਂ ਵੱਧ ਮਹਿਲਾਵਾਂ ਲਾਪਤਾ ਹੁੰਦੀਆਂ ਹਨ। 2022 ਵਿੱਚ ਮੱਧ ਪ੍ਰਦੇਸ਼ ਚੋਂ ਸਭ ਤੋਂ ਵੱਧ ਕੁੜੀਆਂ ਲਾਪਤਾ ਹੋਈਆਂ ਹਨ। ਉੱਥੇ ਹੀ ਦੂਜੇ ਨੰਬਰ ਉੱਤੇ ਮਹਾਰਾਸ਼ਟਰ ਆਉਂਦਾ ਹੈ, ਜਿੱਥੇ 2019 ਤੋਂ 2021 ਤੱਕ 30,969 ਮਾਮਲੇ ਸਾਹਮਣੇ ਆਏ। ਤੀਜੇ ਨੰਬਰ ਉੱਤੇ ਬੰਗਾਲ ਆਉਂਦਾ ਹੈ, ਇੱਥੇ 2019 ਤੋਂ 2021 ਤੱਕ 35.606 ਮਾਮਲੇ ਸਾਹਮਣੇ ਆਏ ਹਨ। ਚੌਥੇ ਨੰਬਰ ਉੱਤੇ ਓੜੀਸ਼ਾ ਹੈ ਜਿੱਥੇ 17,465 ਮਹਿਲਾਵਾਂ ਲਾਪਤਾ ਹੋਈਆਂ ਸਨ। ਪੰਜਵੇਂ ਨੰਬਰ ਉੱਤੇ ਦਿੱਲੀ ਹੈ ਜਿੱਥੇ 16,343 ਮਹਿਲਾਵਾਂ ਲਾਪਤਾ ਹੋਈਆਂ ਸਨ।