ਅਦਾਲਤ ਨਾਲ ਜੁੜੇ ਸ਼ਬਦ ਜੱਜ ਤੇ ਜਸਟਿਸ ਤੁਸੀਂ ਜ਼ਰੂਰ ਸੁਣੇ ਹੋਣਗੇ। ਕਈ ਵਾਰ ਲੋਕਾ ਇਨ੍ਹਾਂ ਨੂੰ ਇੱਕ ਸਮਝ ਲੈਂਦੇ ਹਨ ਜਦੋਂ ਕਿ ਇਹ ਵੱਖੋ-ਵੱਖ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਜੱਜ ਤੇ ਜਸਟਿਸ ਵਿੱਚ ਕੀ ਫਰਕ ਹੁੰਦਾ ਹੈ ? ਜੱਜ ਦੀ ਨਿਯੁਕਤੀ ਰਾਸ਼ਟਰਪਤੀ ਤੇ ਰਾਜਪਾਲ ਕਰਦੇ ਹਨ ਜਦੋਂ ਕਿ ਜਸਟਿਸ ਅਦਾਲਤ ਦਾ ਸਭ ਤੋਂ ਉੱਚਾ ਅਹੁਦਾ ਹੈ। ਜੱਜ ਜ਼ਿਲ੍ਹਾ ਅਦਾਲਤ ਵਿੱਚ ਸੁਣਵਾਈ ਕਰਦੇ ਹਨ। ਜਸਟਿਸ ਹਮੇਸ਼ਾ ਸੁਪਰੀਮ ਕੋਰਟ ਜਾਂ ਹਾਈਕੋਰਟ ਵਿੱਚ ਸੁਣਵਾਈ ਕਰਦੇ ਹਨ। ਸੈਸ਼ਨ ਜੱਜ ਵੀ ਉਨ੍ਹਾਂ ਦੇ ਥੱਲੇ ਹੀ ਕੰਮ ਕਰਦੇ ਹਨ। ਇਸ ਦੇ ਨਾਲ ਹੀ ਔਖੇ ਮਾਮਲਿਆਂ ਦੀ ਸੁਣਵਾਈ ਵੀ ਜਸਟਿਸ ਹੀ ਕਰਦੇ ਹਨ। ਜਸਟਿਸ ਦਾ ਪਹਿਲਾ ਫਰਜ਼ ਨਾਗਰਿਕਾਂ ਦੇ ਹੱਕਾਂ ਦੀ ਰੱਖਿਆ ਕਰਨਾ ਹੈ।