ਦੁਨੀਆ ਤਾ ਸਭ ਤੋਂ ਸਸਤਾ ਲੰਬਾ ਰੇਲਵੇ ਨੈਟਵਰਕ ਭਾਰਤ ਵਿੱਚ ਹੈ।



ਦੇਸ਼ ਭਰ ਵਿੱਚ ਰੋਜ਼ਾਨਾਂ ਵੱਡੀ ਗਿਣਤੀ ਵਿੱਚ ਲੋਕ ਰੇਲਵੇ ਰਾਹੀਂ ਯਾਤਰਾ ਕਰਦੇ ਹਨ।

ਆਓ ਜਾਣਦੇ ਹਾਂ ਕਿ ਪਹਿਲੀ ਵਾਰ ਟਰੇਨ ਕਦੋਂ ਤੇ ਕਿੱਥੋਂ ਤੋਂ ਚੱਲੀ ਸੀ।

16 ਅਪ੍ਰੈਲ 1853 ਨੂੰ ਭਾਰਤ ਤੋਂ ਪਹਿਲੀ ਯਾਤਰੀ ਰੇਲ ਗੱਡੀ ਬੰਬੇ ਦੇ ਬੋਰੀਬੰਦਰ ਤੋਂ ਠਾਣੇ ਵਿਚਾਲੇ ਚੱਲੀ ਸੀ

ਇਸ ਨੂੰ ਸਾਹਿਬ, ਸੁਲਤਾਨ ਤੇ ਸਿੰਧ ਨਾਂਅ ਦੇ ਇੰਜਣਾਂ ਨਾਲ ਚਲਾਇਆ ਜਾਂਦਾ ਸੀ ਤੇ ਇਸ ਦੀਆਂ 14 ਬੋਗੀਆਂ ਸਨ



ਭਾਰਤ ਵਿੱਚੋਂ ਚਲਾਈ ਗਈ ਪਹਿਲੀ ਟਰੇਨ ਦਾ ਨਾਂਅ ਡੈਕਨ ਕਵੀਨ ਰੱਖਿਆ ਗਿਆ ਸੀ

ਇਹ ਦੁਪਿਹਰ 3 ਵਜੇ ਬੋਰੀਬੰਦਰ ਤੋਂ ਸ਼ੁਰੂ ਹੋ ਕੇ 4.45 ਵਜੇ ਠਾਣੇ ਪਹੁੰਚਦੀ ਸੀ।



ਦੇਸ਼ ਦੀ ਪਹਿਲੀ ਜਨਤਕ ਟਰੇਨ 15 ਅਗਸਤ 1854 ਨੂੰ ਹਾਵੜਾ ਦੇ ਹੁਗਲੀ ਤੋਂ ਰਵਾਨਾ ਹੋਈ ਸੀ।

ਦੱਖਣ ਵਿੱਚ ਪਹਿਲੀ ਰੇਲਵੇ ਲਾਇਨ 1 ਜੁਲਾਈ 1856 ਨੂੰ ਮਦਰਾਸ ਰੇਲਵੇ ਕੰਪਨੀ ਵੱਲੋਂ ਖੋਲ੍ਹੀ ਗਈ ਸੀ।