SGB Scheme: ਭਾਰਤ 'ਚ ਵੱਡੀ ਗਿਣਤੀ 'ਚ ਲੋਕ ਭੌਤਿਕ ਸੋਨਾ ਖਰੀਦਣ ਨੂੰ ਤਰਜੀਹ ਦਿੰਦੇ ਹਨ, ਪਰ ਜੇ ਤੁਸੀਂ physical gold 'ਚ ਨਿਵੇਸ਼ ਨਹੀਂ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਵਰੇਨ ਗੋਲਡ ਬਾਂਡ ਖਰੀਦ ਸਕਦੇ ਹੋ।

Sovereign Gold Bond Scheme: ਭਾਰਤੀ ਰਿਜ਼ਰਵ ਬੈਂਕ ਸਮੇਂ-ਸਮੇਂ 'ਤੇ ਨਿਵੇਸ਼ਕਾਂ ਲਈ ਸਸਤਾ ਸੋਨਾ ਖਰੀਦਣ ਦਾ ਵਧੀਆ ਮੌਕਾ ਲੈ ਕੇ ਆ ਰਿਹਾ ਹੈ। ਜੇ ਤੁਸੀਂ ਸਾਵਰੇਨ ਗੋਲਡ ਬਾਂਡ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਤੁਸੀਂ 23 ਦਸੰਬਰ ਤੱਕ ਨਿਵੇਸ਼ ਕਰ ਸਕਦੇ ਹੋ।

ਵਿੱਤੀ ਸਾਲ 2022-23 ਵਿੱਚ ਆਰਬੀਆਈ ਦੁਆਰਾ ਜਾਰੀ ਕੀਤਾ ਗਿਆ ਇਹ ਤੀਜਾ ਗੋਲਡ ਬਾਂਡ ਹੈ। ਤੁਸੀਂ ਇਸਨੂੰ 23 ਦਸੰਬਰ 2022 ਤੱਕ ਖਰੀਦ ਸਕਦੇ ਹੋ।

RBI ਨੇ ਇਸ ਗੋਲਡ ਬਾਂਡ ਦੀ ਇਸ਼ੂ ਕੀਮਤ 5,409 ਰੁਪਏ ਪ੍ਰਤੀ ਗ੍ਰਾਮ ਤੈਅ ਕੀਤੀ ਹੈ। SBG ਰਾਹੀਂ, ਤੁਸੀਂ 999 ਸ਼ੁੱਧਤਾ ਦਾ ਸੋਨਾ ਖਰੀਦ ਸਕਦੇ ਹੋ, ਜਿਸ 'ਚ ਤੁਸੀਂ ਗਾਰੰਟੀ ਪ੍ਰਾਪਤ ਕਰ ਸਕਦੇ ਹੋ। ਜੇ ਤੁਸੀਂ ਆਨਲਾਈਨ ਗੁਲਡ ਬਾਂਡ ਖਰੀਦਦੇ ਹੋ ਤਾਂ RBI ਤੁਹਾਨੂੰ ਭਾਰੀ ਛੋਟ ਦੇ ਰਿਹਾ ਹੈ।

ਤੁਸੀਂ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ 'ਤੇ ਗੋਲਡ ਬਾਂਡ ਖਰੀਦ ਸਕਦੇ ਹੋ। ਇਸ ਕੇਸ ਵਿੱਚ, SGB ਲਈ 5,409 ਰੁਪਏ ਪ੍ਰਤੀ ਗ੍ਰਾਮ ਦੀ ਬਜਾਏ, ਤੁਹਾਨੂੰ ਸਿਰਫ 5,359 ਰੁਪਏ ਪ੍ਰਤੀ ਗ੍ਰਾਮ ਦੇਣੇ ਹੋਣਗੇ।

ਦੱਸ ਦੇਈਏ ਕਿ ਕੋਈ ਵੀ ਭਾਰਤੀ ਨਾਗਰਿਕ ਇਸ ਗੋਲਡ ਬਾਂਡ ਨੂੰ ਖਰੀਦ ਸਕਦਾ ਹੈ। ਇਸ ਤੋਂ ਇਲਾਵਾ ਸੰਸਥਾਵਾਂ, ਯੂਨੀਵਰਸਿਟੀਆਂ, ਧਾਰਮਿਕ ਸੰਸਥਾਵਾਂ, ਪਰਿਵਾਰ ਵੀ ਗੋਲਡ ਬਾਂਡ ਖਰੀਦ ਸਕਦੇ ਹਨ।

ਇਕੱਲਾ ਵਿਅਕਤੀ 4 ਕਿਲੋ ਤੱਕ ਅਤੇ ਸੰਸਥਾਨ 4 ਕਿਲੋ ਤੱਕ ਸੋਨਾ ਖਰੀਦ ਸਕਦਾ ਹੈ। ਇਸ ਸਕੀਮ ਤਹਿਤ ਸਰਕਾਰ ਨਿਵੇਸ਼ਕ ਨੂੰ ਸਾਲਾਨਾ ਆਧਾਰ 'ਤੇ 2.50 ਫੀਸਦੀ ਵਿਆਜ ਦਰ ਦਿੰਦੀ ਹੈ।

ਇਸ ਸਕੀਮ ਵਿੱਚ ਤੁਸੀਂ ਅਗਲੇ ਵਿਆਜ ਭੁਗਤਾਨ ਦੀ ਮਿਤੀ ਤੋਂ 5 ਸਾਲ ਬਾਅਦ ਬਾਹਰ ਆ ਸਕਦੇ ਹੋ। SGB ਨੂੰ ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਿਟੇਡ, ਸਰਕਾਰੀ ਬੈਂਕ ਜਾਂ ਪੋਸਟ ਆਫਿਸ ਤੋਂ ਖਰੀਦਿਆ ਜਾ ਸਕਦਾ ਹੈ।